ਪੰਜਾਬ

punjab

ETV Bharat / international

'ਆਪਣੇ ਸ਼ਬਦਾਂ ਪ੍ਰਤੀ ਸੁਚੇਤ ਰਹਿਣ' ਈਰਾਨ ਦੇ ਸੁਪਰੀਮ ਲੀਡਰ: ਟਰੰਪ - trump statement on iran supreme leader

ਸ਼ੁੱਕਰਵਾਰ ਨੂੰ ਖਮੇਨੀ ਦੇ ਟਵੀਟ ਦੇ ਜਵਾਬ ਵਿੱਚ ਟਰੰਪ ਨੇ ਲਿਖਿਆ "ਈਰਾਨ ਦਾ ਅਖੌਤੀ ਸੁਪਰੀਮ ਲੀਡਰ, ਜੋ ਕਿ ਹੁਣ ਸੁਪਰੀਮ ਵੀ ਨਹੀਂ ਰਿਹਾ ਨੇ ਸੰਯੁਕਤ ਰਾਸ਼ਟਰ ਅਤੇ ਯੂਰਪ ਬਾਰੇ ਗ਼ਲਤ ਸ਼ਬਦਾਵਲੀ ਵਰਤੀ ਹੈ।"

ਡੋਨਾਲਡ ਟਰੰਪ
ਡੋਨਾਲਡ ਟਰੰਪ

By

Published : Jan 18, 2020, 5:18 AM IST

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਨੂੰ ਚੇਤਾਵਨੀ ਦਿੱਤੀ ਕਿ "ਉਹ ਆਪਣੇ ਸ਼ਬਦਾਂ ਪ੍ਰਤੀ ਸੁਚੇਤ ਰਹਿਣ।"

ਸ਼ੁੱਕਰਵਾਰ ਨੂੰ ਖਮੇਨੀ ਦੇ ਟਵੀਟ ਦੇ ਜਵਾਬ ਵਿੱਚ ਟਰੰਪ ਨੇ ਲਿਖਿਆ "ਈਰਾਨ ਦਾ ਅਖੌਤੀ ਸੁਪਰੀਮ ਲੀਡਰ, ਜੋ ਕਿ ਹੁਣ ਸੁਪਰੀਮ ਵੀ ਨਹੀਂ ਰਿਹਾ ਨੇ ਸੰਯੁਕਤ ਰਾਸ਼ਟਰ ਅਤੇ ਯੂਰਪ ਬਾਰੇ ਗ਼ਲਤ ਸ਼ਬਦਾਵਲੀ ਵਰਤੀ ਹੈ।"

ਇਹ ਵੀ ਪੜ੍ਹੋ: ਟਰੰਪ ਵਿਰੁੱਧ ਮਹਾਂਦੋਸ਼ ਦੇ ਮੁਕੱਦਮੇ ਦੀ ਸੁਣਵਾਈ 21 ਜਨਵਰੀ ਤੱਕ ਮੁਲਤਵੀ

ਟਰੰਪ ਦੇ ਮੁਤਾਬਕ ਖਮੇਨੀ ਦਾ ਭੜਾਸ ਕੱਢਣ ਵਾਲਾ ਭਾਸ਼ਨ ਜਿਸ ਵਿੱਚ ਉਸ ਨੇ ਸੰਯੁਕਤ ਰਾਜ ਨੂੰ 'ਦੁਸ਼ਟ' ਅਤੇ ਇੰਗਲੈਂਡ, ਫ਼ਰਾਂਸ ਤੇ ਜਰਮਨੀ ਨੂੰ 'ਅਮਰੀਕਾ ਦਾ ਨੌਕਰ' ਆਖਿਆ ਹੈ, ਉਹ ਬਿਲਕੁਲ ਗ਼ਲਤ ਹੈ।

ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ "ਉਨ੍ਹਾਂ ਦੀ ਆਰਥਿਕਤਾ ਡਿੱਗ ਰਹੀ ਹੈ ਅਤੇ ਉਨ੍ਹਾਂ ਦੇ ਲੋਕ ਦੁਖੀ ਹਨ। ਉਸ ਨੂੰ ਆਪਣੇ ਸ਼ਬਦਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ!"

ABOUT THE AUTHOR

...view details