ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ 300 ਅਰਬ ਡਾਲਰ ਦੀਆਂ ਵਸਤੂਆਂ ਉੱਤੇ ਵਾਧੂ 10 ਫ਼ੀਸਦੀ ਕਰ ਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਚੀਨ ਉੱਤੇ ਸਖ਼ਤ ਹੁੰਦੇ ਹੋਏ ਕਿਹਾ ਕਿ ਹੁਣ ਚੀਨ ਲਈ ਬਦਲਣ ਦਾ ਸਮਾਂ ਆ ਗਿਆ ਹੈ।
ਟਰੰਪ ਨੇ 1 ਅਗਸਤ ਤੋਂ ਬਾਅਦ ਇੱਕ ਟਵੀਟ ਕਰਦੇ ਹੋਏ ਕਿਹਾ ਕਿ ਨਵਾਂ ਕਰ 1 ਸਤੰਬਰ ਤੋਂ ਲਾਗੂ ਹੋਵੇਗਾ। ਇਹ 250 ਅਰਬ ਡਾਲਰ ਦੇ ਚੀਨੀ ਸਮਾਨ ਉੱਤੇ ਪਹਿਲਾਂ ਤੋਂ ਲੱਗੇ 25 ਫ਼ੀਸਦੀ ਕਰ ਤੋਂ ਵਾਧੂ ਹੈ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਈ ਸਾਲਾਂ ਤੋਂ ਚੀਨ ਸੈਂਕੜੇ ਅਰਬ ਡਾਲਰ ਇਥੋਂ ਲੈ ਕੇ ਜਾ ਰਿਹਾ ਹੈ। ਅਸੀਂ ਚੀਨ ਦਾ ਪੁਨਰ-ਨਿਰਮਾਣ ਕੀਤਾ ਹੈ। ਅੰਤ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਚੀਜਾਂ ਨੂੰ ਬਦਲਦੇ ਹਾਂ। ਜੇ ਉਹ ਸਾਡੇ ਨਾਲ ਵਪਾਰ ਨਹੀਂ ਕਰਨਾ ਚਾਹੁੰਦੇ ਤਾਂ ਮੇਰੇ ਲਈ ਠੀਕ ਹੀ ਰਹੇਗਾ। ਇਸ ਨਾਲ ਸਾਡਾ ਕਾਫ਼ੀ ਪੈਸਾ ਬਚੇਗਾ।