ਪੰਜਾਬ

punjab

By

Published : Dec 2, 2020, 7:18 PM IST

ETV Bharat / international

ਧਾਰਾ 230 ਰਾਸ਼ਟਰੀ ਸੁਰੱਖਿਆ ਅਤੇ ਚੋਣ ਦੀ ਅਖ਼ੰਡਤਾ ਲਈ ਗੰਭਰੀ ਖ਼ਤਰਾ: ਟਰੰਪ

ਟਰੰਪ ਨੇ ਇੰਟਰਨੈੱਟ ਕੰਪਨੀਆਂ ਨੂੰ ਸੁਰੱਖਿਆ ਦੇਣ ਵਾਲੇ ਉਸ ਕਾਨੂੰਨ ਦੇ ਖ਼ਿਲਾਫ਼ ਵੀਟੋ ਦੇ ਇਸਤੇਮਾਲ ਦੀ ਧਮਕੀ ਦਿੱਤੀ ਹੈ। ਪੜ੍ਹੋ ਪੂਰੀ ਖ਼ਬਰ...

ਤਸਵੀਰ
ਤਸਵੀਰ

ਵਾਸਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੰਟਰਨੈੱਟ ਕੰਪਨੀਆਂ ਨੂੰ ਸੁਰੱਖਿਆ ਦੇਣ ਵਾਲੇ ਉਸ ਕਾਨੂੰਨ ਦੇ ਖ਼ਿਲਾਫ਼ ਵੀਟੋ ਦੇ ਇਸਤੇਮਾਲ ਦੀ ਧਮਕੀ ਦਿੱਤੀ ਹੈ, ਜੋ ਕੰਪਨੀਆਂ ਨੂੰ ਉਨ੍ਹਾਂ ਦੇ ਯੂਜ਼ਰ ਦੁਆਰਾ ਪੋਸਟ ਕੀਤੀ ਗਈ ਸਮਗੱਰੀ ਲਈ ਜਵਾਬਦੇਹ ਬਨਾਉਣ ਤੋਂ ਬਚਾਉਂਦਾ ਹੈ।

ਟਰੰਪ ਨੇ ਟਵੀਟ ਕਰ 1996 ਕਮਿਊਨੀਕੇਸ਼ਨ ਡੀਸੇਂਸੀ ਏਕਟ ਦੀ ਧਾਰਾ 230 ’ਤੇ ਨਿਸ਼ਾਨ ਸਾਧਿਆ। ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਕਿਸੀ ਸੋਸ਼ਲ ਮੀਡੀਆ ਮੰਚ ’ਤੇ ਕੀਤੀ ਗਈ ਕਿਸੇ ਵੀ ਪੋਸਟ ਕਾਰਣ ਉਸ ਨਾਲ ਕੁਝ ਗਲਤ ਹੋਇਆ ਹੈ, ਤਾਂ ਇਸ ਧਾਰਾ ਦੇ ਕਾਰਣ ਸ਼ੋਸ਼ਲ ਮੀਡੀਆ ਕੰਪਨੀ ਖ਼ਿਲਾਫ਼ ਮੁੱਕਦਮਾ ਨਹੀਂ ਕਰ ਸਕਦਾ।

ਟਰੰਪ ਨੇ ਧਾਰਾ 230 ਨੂੰ ਰਾਸ਼ਟਰੀ ਸੁਰੱਖਿਆ ਅਤੇ ਚੋਣ ਦੀ ਅੰਖਡਤਾ ਲਈ ਗੰਭਰੀ ਖ਼ਤਰਾ ਦੱਸਿਆ।

ਉਨ੍ਹਾਂ ਨੇ ਕਿਹਾ, ਇਸ ਲਈ ਜੇਕਰ ਬਹੁਤ ਖ਼ਤਰਨਾਕ ਅਤੇ ਅਣਉਚਿਤ ਧਾਰਾ 230 ਨੂੰ ਰਾਸ਼ਟਰੀ ਰੱਖਿਆ ਅਧਿਕਾਰ ਕਾਨੂੰਨ (ਐੱਨਡੀਏਏ) ਦੇ ਹਿੱਸੇ ਦੇ ਤੌਰ ’ਤੇ ਪੂਰੀ ਤਰ੍ਹਾਂ ਸਮਾਪਤ ਨਹੀਂ ਕੀਤਾ ਜਾ ਸਕਦਾ, ਨਹੀਂ ਤਾਂ ਮੈਨੂੰ ਇਸ ਕਾਨੂੰਨ ਖ਼ਿਲਾਫ਼ ਸਪੱਸ਼ਟ ਰੂਪ ਨਾਲ ਵੀਟੋ ਦਾ ਮਜ਼ਬੂਰਨ ਇਸਤੇਮਾਲ ਕਰਨਾ ਹੋਵੇਗਾ।

ਸ਼ੋਸ਼ਲ ਮੀਡੀਆ ਕੰਪਨੀਆਂ ਪਿਛਲੇ ਕਈ ਮਹੀਨੀਆਂ ਤੋਂ ਟਰੰਪ ਦੇ ਨਿਸ਼ਾਨੇ ’ਤੇ ਹਨ। ਟਰੰਪ ਦਾ ਦਾਅਵਾ ਹੈ ਕਿ ਰੂੜੀਵਾਦੀ ਅਵਾਜ਼ਾਂ ਨਾਲ ਪੱਖਪਾਤ ਕਰਦੇ ਹਨ।

ABOUT THE AUTHOR

...view details