ਪੰਜਾਬ

punjab

ETV Bharat / international

ਟਰੰਪ ਨੇ ਕਿਹਾ- ਹੁਣ ਚੰਗਾ ਮਹਿਸੂਸ ਕਰ ਰਿਹਾ ਹਾਂ, ਤੇ ਜਲਦ ਪਰਤਾਂਗਾ, ਆਉਣ ਵਾਲੇ ਦਿਨਾਂ 'ਚ ਹੋਵੇਗੀ ਅਸਲੀ ਪ੍ਰੀਖਿਆ - ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਟਵੀਟ 'ਤੇ ਇੱਕ ਵੀਡੀਓ ਰਿਲੀਜ਼ ਕੀਤੀ ਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਦੌਰਾਨ ਚੰਗਾ ਮਹਿਸੂਸ ਕਰ ਰਹੇ ਹਨ, ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਅਸੀਲ ਪ੍ਰੀਖਿਆ ਹੋਵੇਗਾ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਤੇ ਪਤਨੀ ਮੇਲਾਨੀਆ ਟਰੰਪ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ।

ਫ਼ੋਟੋ
ਫ਼ੋਟੋ

By

Published : Oct 4, 2020, 9:57 AM IST

Updated : Oct 4, 2020, 10:56 AM IST

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਟਵੀਟ 'ਤੇ ਇੱਕ ਵੀਡੀਓ ਰਿਲੀਜ਼ ਕੀਤੀ ਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਦੌਰਾਨ ਚੰਗਾ ਮਹਿਸੂਸ ਕਰ ਰਹੇ ਹਨ, ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਅਸਲੀ ਪ੍ਰੀਖਿਆ ਹੋਵੇਗੀ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਤੇ ਪਤਨੀ ਮੇਲਾਨੀਆ ਟਰੰਪ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ।

74 ਸਾਲਾ ਰਾਸ਼ਟਰਪਤੀ ਦੇ ਆਪਣੀ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਲੇ ਵੀਡੀਓ ਤੋਂ ਪਹਿਲਾਂ ਇੱਕ ਸਰੋਤ ਨੇ ਕਿਹਾ ਕਿ ਰਾਸ਼ਟਰਪਤੀ ਦੀ ਸਥਿਤੀ ਵਿਚ ਕੁਝ ਚੇਤਾਵਨੀ ਭਰੇ ਸੰਕੇਤ ਨਜ਼ਰ ਆਏ, ਉਨ੍ਹਾਂ ਦੇ ਲਈ ਅਗਲੇ 48 ਘੰਟੇ ਬਹੁਤ ਹੀ ਮਹੱਤਵਪੁਰਣ ਰਹਿਣ ਵਾਲੇ ਹਨ। ਟਰੰਪ ਦਾ ਵਾਸ਼ਿੰਗਟਨ ਦੇ ਕੋਲ ਵਾਲਟਰ ਰੀਡ ਫ਼ੌਜ ਸਿਹਤ ਕੇਂਦਰ ਵਿੱਚ ਕੋਵਿਡ-19 ਦਾ ਇਲਾਜ ਚੱਲ ਰਿਹਾ ਹੈ।

ਵੀਡੀਓ ਵਿੱਚ ਟਰੰਪ ਨੇ ਕਿਹਾ, ਜਦੋਂ ਮੈਂ ਇੱਥੇ ਆਇਆ, ਉਦੋਂ ਮੈਂ ਚੰਗਾ ਮਹਿਸੂਸ ਕਰ ਰਿਹਾ ਸੀ। ਪਰ ਹੁਣ ਮੈਨੂੰ ਬਿਹਤਰ ਲੱਗ ਰਿਹਾ ਹੈ, ਇੱਥੇ ਦੇ ਲੋਕ ਮੈਨੂੰ ਪਹਿਲਾਂ ਵਾਂਗੂ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਂ ਛੇਤੀ ਹੀ ਵਾਪਸ ਪਰਤਾਗਾਂ ਤੇ ਜਿਸ ਤਰ੍ਹਾਂ ਮੈਂ ਇਸ (ਰਾਸ਼ਟਕਰਤੀ ਚੋਣਾਂ) ਮੁਹਿੰਮ ਨੂੰ ਸ਼ੁਰੂ ਕੀਤਾ ਸੀ, ਉਦਾਂ ਹੀ ਉਸ ਮੁਹਿੰਮ ਨੂੰ ਪੂਰਾ ਕਰਨ ਲਈ ਮੈਂ ਤੱਤਪਰ ਹਾਂ। ਦੇਖਦੇ ਹਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਕੀ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਟਰੰਪ ਨੇ ਖੁਦ ਟਵੀਟ ਕਰਦਿਆਂ ਕੋਰੋਨਾ ਪੌਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤਾ। ਮੋਦੀ ਨੇ ਟਵੀਟ ਕਰਦਿਆਂ ਕਿਹਾ, 'ਮੈਂ ਆਪਣੇ ਮਿੱਤਰ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਦੇ ਜਲਦ ਤੋਂ ਜਲਦ ਸਿਹਤਮੰਦ ਹੋਣ ਅਤੇ ਉਨ੍ਹਾਂ ਦੀ ਉੱਤਮ ਸਿਹਤ ਦੀ ਕਾਮਨਾ ਕਰਦਾ ਹਾਂ।

Last Updated : Oct 4, 2020, 10:56 AM IST

ABOUT THE AUTHOR

...view details