ਵਾਸ਼ਿੰਗਟਨ: ਡੋਨਾਲਡ ਟਰੰਪ ਨੇ ਦੇਸ਼ ਵਿੱਚ ਹੋਈ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਜਾਰਜੀਆ ਵਿੱਚ ਜਿੱਤ ਦਾ ਫਿਰ ਝੂਠਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਅਸੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਸੂਬੇ ਵਿੱਚ ਜਿੱਤ ਹਾਸਲ ਕੀਤੀ ਹੈ। ਟਰੰਪ ਨੇ ਇਹ ਬਾਇਡਨ ਦੇ ਉਸ ਫ਼ੈਸਲੇ ਦੀ ਵੀ ਆਲੋਚਨਾ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਪੈਰਿਸ ਪੌਣਪਾਣੀ ਸਮਝੌਤੇ ਨਾਲ ਫਿਰ ਤੋਂ ਜੁੜਨ ਦੀ ਗੱਲ ਕਹੀ ਹੈ। ਇਸ ਨਾਲ ਚੀਨ ਅਤੇ ਰੂਸ ਨੂੰ ਫ਼ਾਇਦਾ ਹੋਵੇਗਾ।
ਟਰੰਪ ਨੇ ਮੁੜ ਤੋਂ ਲਾਇਆ ਰਾਸ਼ਟਰਪਤੀ ਚੋਣਾਂ 'ਚ ਬਾਇਡਨ 'ਤੇ ਹੇਰਾਫੇਰੀ ਦਾ ਦੋਸ਼
ਡੋਨਾਲਡ ਟਰੰਪ ਨੇ ਅਮਰੀਕਾ 'ਚ ਹੋਈ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਜਾਰਜੀਆ ਵਿੱਚ ਜਿੱਤ ਦਾ ਫਿਰ ਝੂਠਾ ਦਾਅਵਾ ਕੀਤਾ ਹੈ ਅਤੇ ਕਿਹਾ ਕਿ ਚੋਣਾਂ ਵਿੱਚ ਹੇਰਾ ਫੇਰੀ ਹੋਈ ਹੈ।
ਟਰੰਪ ਨੇ ਕਿਹਾ ਕਿ ਸਾਡੀ ਪਾਰਟੀ ਨੇ ਜਾਰਜੀਆ ਵਿੱਚ ਜਿੱਤ ਹਾਸਲ ਕੀਤੀ ਹੈ। ਇਹ ਗੱਲ ਤੁਸੀਂ ਸਮਝਦੇ ਹੋ। ਟਰੰਪ ਨੇ ਕਿਹਾ ਕਿ ਉਹ ਦੋਵਾਂ ਰਿਪਬਲਿਕਨ ਨੇਤਾਵਾਂ ਦੀ ਜਿੱਤ ਹੋਈ ਹੈ ਪਰ ਚੋਣਾਂ ਵਿੱਚ ਹੇਰਾ ਫੇਰੀ ਕੀਤੀ ਗਈ ਹੈ। ਦੱਸਣਯੋਗ ਗੱਲ ਇਹ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਰੀਬ 12,500 ਵੋਟਾਂ ਦੇ ਫਰਕ ਨਾਲ ਜਾਰਜੀਆ ਵਿੱਚ ਚੋਣ ਜਿੱਤੀ ਸੀ।
ਜਾਰਜੀਆ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਰੈਲੀ ਤੋਂ ਪਹਿਲਾ ਟਰੰਪ ਨੇ ਜਾਰਜੀਆ ਦੇ ਗਵਰਨਰ ਨੂੰ ਫੋਨ ਕਰ ਕੇ ਸੂਬੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਦਾ ਨਤੀਜਾ ਪਲਟਣ ਲਈ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ ਬੁਲਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਗਵਰਨਰ ਨੇ ਇਸ ਨੂੰ ਠੁਕਰਾ ਦਿੱਤਾ। ਇਸ ਸਬੰਧ ਵਿੱਚ ਸਭ ਤੋਂ ਪਹਿਲੇ ਖ਼ਬਰ 'ਵਾਸ਼ਿੰਗਟਨ ਪੋਸਟ' ਨੇ ਦਿੱਤੀ ਸੀ।