ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਨੂੰ ਜਨਤਕ ਤੌਰ 'ਤੇ ਲੋਕਾਂ ਵਿਚਾਲੇ ਨਜ਼ਰ ਆਏ। ਟਰੰਪ ਨੇ ਵ੍ਹਾਈਟ ਹਾਊਸ ਦੀ ਬਾਲਕਨੀ 'ਚ ਖੜ੍ਹੇ ਹੋ ਕੇ ਲੋਕਾਂ ਦੀ ਵਧਾਈ ਸਵੀਕਾਰ ਕੀਤੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਇਹ ਪਹਿਲਾ ਮੌਕਾ ਸੀ, ਜਦੋਂ ਟਰੰਪ ਇਸ ਤਰ੍ਹਾਂ ਜਨਤਕ ਰੂਪ ਵਿੱਚ ਸਾਹਮਣੇ ਆਏ ਸਨ। ਵ੍ਹਾਈਟ ਹਾਊਸ ਦੀ ਬਾਲਕਨੀ ਤੋਂ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਮੈਨੂੰ ਚੰਗਾ ਲੱਗ ਰਿਹਾ ਹੈ।
ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਪਹਿਲੀ ਵਾਰ ਜਨਤਾ ਵਿਚਾਲੇ ਨਜ਼ਰ ਆਏ ਟਰੰਪ - ਡੋਨਾਲਡ ਟਰੰਪ
ਕੋਰੋਨਾ ਵਾਇਰਸ ਦੇ ਇਲਾਜ ਲਈ ਤਿੰਨ ਦਿਨ ਤੱਕ ਹਸਪਤਾਲ 'ਚ ਰਹਿਣ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਨੂੰ ਪਹਿਲੀ ਵਾਰ ਜਨਤਾ ਵਿਚਾਲੇ ਨਜ਼ਰ ਆਏ।
ਠੀਕ ਹੋਣ ਮਗਰੋਂ ਪਹਿਲੀ ਵਾਰ ਜਨਤਾ ਵਿਚਾਲੇ ਨਜ਼ਰ ਆਏ ਟਰੰਪ
ਜਨਤਾ ਨੂੰ ਸੰਬਧੋਨ ਕਰਦਿਆਂ ਟਰੰਪ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਸਾਡਾ ਦੇਸ਼ ਇਸ ਵਾਇਰਸ ਨੂੰ ਹਰਾਉਣ ਜਾ ਰਿਹਾ ਹੈ। ਟਰੰਪ ਨੇ ਸੈਂਕੜੇ ਲੋਕਾਂ ਦੀ ਭੀੜ ਨੂੰ ਸੰਬੋਧਤ ਕੀਤਾ, ਜੋ ਕਿ ਮਾਸਕ ਪਾ ਕੇ ਖੜ੍ਹੇ ਸਨ।
ਅਮਰੀਕੀ ਰਾਸ਼ਟਰਪਤੀ ਦਾ ਪ੍ਰੋਗਰਾਮ ਕੁੱਝ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ ਕਿ ਉ ਹ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਅਤੇ ਹੁਣ ਉਹ ਚੋਣਾਂ ਵਿੱਚ ਡੈਮੋਕਰੇਟ ਉਮੀਂਦਵਾਰ ਜੋ ਬਾਈਡੇਨ ਦੇ ਖਿਲਾਫ ਮੁੜ ਤੋਂ ਪ੍ਰਚਾਰ ਕਰਨ ਲਈ ਤਿਆਰ ਹਨ।