ਪੰਜਾਬ

punjab

ETV Bharat / international

ਅਮਰੀਕੀ ਚੋਣ: ਹਾਰ ਤੋਂ ਬਾਅਦ ਟਰੰਪ ਦਾ ਪਹਿਲਾ ਵੱਡਾ ਕਦਮ, ਰੱਖਿਆ ਸਕੱਤਰ ਐਸਪਰ ਬਰਖ਼ਾਸਤ

ਡੋਨਾਲਡ ਟਰੰਪ ਨੇ ਰੱਖਿਆ ਸੱਕਤਰ ਮਾਰਕ ਐਸਪਰ ਨੂੰ ਹਟਾ ਦਿੱਤਾ ਹੈ। ਟਰੰਪ ਨੇ ਇੱਕ ਟਵੀਟ ਵਿੱਚ ਕਿਹਾ ਕਿ ਮਾਰਕ ਐਸਪਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਸਦੀ ਥਾਂ ਰਾਸ਼ਟਰੀ ਰੱਖਿਆ ਅੱਤਵਾਦ ਕੇਂਦਰ ਦੇ ਡਾਇਰੈਕਟਰ ਕ੍ਰਿਸਟੋਫਰ ਸੀ. ਮਿਲਰ ਨੂੰ ਕਾਰਜਕਾਰੀ ਸੁੱਰਖਿਆ ਸੱਕਤਰ ਲਗਾਇਆ ਗਿਆ ਹੈ।

ਤਸਵੀਰ
ਤਸਵੀਰ

By

Published : Nov 10, 2020, 12:56 PM IST

ਨਿਊ ਯਾਰਕ: ਡੋਨਾਲਡ ਟਰੰਪ ਨੇ ਆਪਣੀ ਹਾਰ ਦੇ ਐਲਾਣ ਤੋਂ ਬਾਅਦ ਪਹਿਲੀ ਵੱਡੀ ਕਾਰਵਾਈ ਕਰਦੇ ਹੋਏ ਰੱਖਿਆ ਸਕੱਤਰ ਮਾਰਕ ਐਸਪਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਟਰੰਪ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਮਾਰਕ ਐਸਪਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਐਸਪਰ ਦੀ ਜਗ੍ਹਾ ਕ੍ਰਿਸਟੋਫ਼ਰ ਸੀ. ਮਿਲਰ ਨੂੰ ਕਾਰਜਕਾਰੀ ਰੱਖਿਆ ਸਕੱਤਰ ਬਣਾਇਆ ਜਾ ਰਿਹਾ ਹੈ। ਮਿਲਰ ਰਾਸ਼ਟਰੀ ਰੱਖਿਆ ਅੱਤਵਾਦ ਕੇਂਦਰ ਦੇ ਨਿਰਦੇਸ਼ਕ ਹਨ।

ਐਸਪਰ ਦੀ ਬਰਖ਼ਾਸਤਗੀ ਜੋਅ ਬਿਡੇਨ ਦੇ ਰਾਸ਼ਟਰਪਤੀ ਵਜੋਂ ਸਹੁੰ ਨਹੀਂ ਚੁਕਣ ਤੱਕ ਹਫ਼ੜਾ-ਦਫ਼ੜੀ ਮੱਚ ਜਾਵੇਗੀ। ਇਸ ਬਰਖਾਸਤਗੀ 'ਤੇ ਸੈਨੇਟ ਦੀ ਵਿਦੇਸ਼ ਸਬੰਧ ਕਮੇਟੀ ਦੇ ਡੈਮੋਕਰੇਟ, ਕ੍ਰਿਸ ਮਰਫੀ ਨੇ ਟਵੀਟ ਕੀਤਾ ਕਿ ਟਰੰਪ ਇਸ ਤਬਦੀਲੀ ਦੇ ਸਮੇਂ ਦੌਰਾਨ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਖ਼ਤਰਨਾਕ ਤੌਰ 'ਤੇ ਅਸਥਿਰ ਵਾਤਾਵਰਣ ਪੈਦਾ ਕਰ ਰਹੇ ਹਨ।

ਐਸਪਰ ਨੇ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਭਾਰਤ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦੇ ਨਾਲ ਸੈਕਟਰੀ ਮਾਈਕ ਪੋਂਪੀਓ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ.ਕੇ. ਜੈਸ਼ੰਕਰ ਨਾਲ 2 ਪਲੱਸ 2 ਮੰਤਰੀ ਸੰਵਾਦਾਂ ਵਿੱਚ ਹਿੱਸਾ ਲਿਆ ਸੀ।

ਪਿਛਲੇ ਹਫ਼ਤੇ ਦੀਆਂ ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ ਐਸਪਰ ਚੋਣ ਨਤੀਜਿਆਂ ਦੀ ਘੋਸ਼ਣਾ ਤੋਂ ਹੀ ਆਪਣੇ ਆਪ ਅਹੁਦਾ ਛੱਡਣ ਦੀ ਤਿਆਰੀ ਕਰ ਰਿਹਾ ਸੀ, ਪਰ ਟਰੰਪ ਨੇ ਪਹਿਲਾਂ ਹੀ ਉਸ ਨੂੰ ਬਰਖ਼ਾਸਤ ਕਰ ਦਿੱਤਾ ਹੈ। ਟਰੰਪ ਵੱਲੋਂ ਰੱਖਿਆ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਉਹ ਫ਼ੌਜ ਦੇ ਸਕੱਤਰ ਸਨ।

ਉਹ ਜਿਮ ਮੈਟਿਸ ਤੋਂ ਬਾਅਦ ਟਰੰਪ ਦੇ ਦੂਸਰੇ ਰੱਖਿਆ ਸਕੱਤਰ ਹਨ, ਜਿਨ੍ਹਾਂ ਨੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਟਰੰਪ ਦੀ ਸੀਰੀਆ ਤੋਂ ਅਮਰੀਕੀ ਫ਼ੌਜ ਵਾਪਸ ਲੈਣ ਦੀ ਯੋਜਨਾ ਦੇ ਵਿਰੋਧ ਵਿੱਚ ਅਸਤੀਫ਼ਾ ਦਿੱਤਾ ਸੀ। ਇਸ ਤੋਂ ਇਲਾਵਾ ਐਸਪਰ ਅਤੇ ਟਰੰਪ ਵਿਚਾਲੇ ਬਹੁਤ ਸਾਰੇ ਮਤਭੇਦ ਸਨ। ਇਸ ਵਿੱਚ ਸਭ ਤੋਂ ਮਹੱਤਵਪੂਰਨ ਪ੍ਰਦਰਸ਼ਨਕਾਰ ਵਿਰੋਧੀਆਂ ਵਿਰੁੱਧ ਹਥਿਆਰਬੰਦ ਬਲਾਂ ਦੀ ਵਰਤੋਂ ਕਰਨ ਦਾ ਟਰੰਪ ਦਾ ਪ੍ਰਸਤਾਵ ਸੀ, ਜੋ ਕਿ ਸੰਵਿਧਾਨਕ ਤੌਰ ਉੱਤੇ ਵੀ ਵਰਜਿਤ ਹੈ। ਟਰੰਪ ਨੂੰ ਬਾਅਦ ਵਿੱਚ ਪਿੱਛੇ ਹਟਣਾ ਪਿਆ ਸੀ।

ABOUT THE AUTHOR

...view details