ਪਿਟਸਬ੍ਰਗ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਦੋਸ਼ ਲਾਇਆ ਕਿ ਟਰੰਪ ਦਾ ਧਿਆਨ ਆਪਣੀ ਮਹੱਤਤਾ ਉੱਤੇ ਕੇਂਦ੍ਰਿਤ ਹੈ ਅਤੇ ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਜੋਅ ਬਾਇਡੇਨ ਦੇ ਹੱਕ ਵਿੱਚ ਸਨਿਚਰਵਾਰ ਨੂੰ ਮਿਸ਼ੀਗਨ ਵਿੱਚ ਚੋਣ ਪ੍ਰਚਾਰ ਦੌਰਾਨ ਓਬਾਮਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਟਰੰਪ ਨੇ ਆਪਣੇ ਤੋਂ ਇਲਾਵਾ ਕਿਸੇ ਦੀ ਮਦਦ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।
ਉਨ੍ਹਾਂ ਕਿਹਾ, “ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਿਆਨ ਉਨ੍ਹਾਂ ਦੀ ਆਪਣੀ ਮਹੱਤਤਾ ਦੀ ਸੰਤੁਸ਼ਟੀ ਉੱਤੇ ਹੈ, ਜਦੋਂਕਿ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਬਾਇਡੇਨ ਸੰਜੀਦਗੀ ਅਤੇ ਹਮਦਰਦੀ ਉੱਤੇ ਧਿਆਨ ਦਿੰਦੇ ਹਨ।