ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵਿਚ ਕਈ ਅਮਰੀਕੀ ਉਤਪਾਦਾਂ 'ਤੇ ਲਗਾਏ ਬੇਹੱਦ ਉੱਚੇ ਦਰਾਮਦੀ ਕਰ ਦੀ ਫਿਰ ਆਲੋਚਨਾ ਕੀਤੀ ਹੈ।
ਟੈਕਸ ਨੂੰ ਲੈ ਕੇ ਟਰੰਪ ਨੇ ਕਿਊਂ ਭਾਰਤ ਨਾਲ ਪ੍ਰਗਟਾਈ ਨਾਰਾਜ਼ਗੀ - ਵਾਸ਼ਿੰਗਟਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵਿਚ ਕਈ ਅਮਰੀਕੀ ਉਤਪਾਦਾਂ 'ਤੇ ਲਗਾਏ ਬੇਹੱਦ ਉੱਚੇ ਦਰਾਮਦੀ ਕਰ ਦੀ ਫਿਰ ਆਲੋਚਨਾ ਕੀਤੀ ਹੈ। ਉਨ੍ਹਾਂ ਹਰ ਉਸ ਦੇਸ਼ ਨੂੰ ਖਰੀਆਂ-ਖਰੀਆਂ ਸੁਣਾਈਆਂ ਜੋ ਅਮਰੀਕਾ ਵਿਚ ਬਿਨਾਂ ਟੈਕਸ ਦੇ ਸਾਮਾਨ ਭੇਜਣ ਦੇ ਬਾਵਜੂਦ ਅਮਰੀਕੀ ਉਤਪਾਦਾਂ 'ਤੇ ਵੱਡਾ ਟੈਕਸ ਲਗਾਉਂਦੇ ਹਨ
ਭਾਰਤ ਨੂੰ ਬੇਹੱਦ ਉੱਚੀਆਂ ਟੈਕਸ ਦਰਾਂ ਕਾਰਨ ਲੰਮੇ ਹੱਥੀਂ ਲੈਂਦਿਆਂ ਟਰੰਪ ਨੇ ਕਿਹਾ ਕਿ ਉਹ ਭਾਰਤੀ ਉਤਪਾਦਾਂ 'ਤੇ ਸਮਾਨ ਟੈਕਸ ਲਗਾਉਣਾ ਚਾਹੁੰਦੇ ਹਨ। ਭਾਰਤ ਦੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਹਰ ਉਸ ਦੇਸ਼ ਨੂੰ ਖਰੀਆਂ-ਖਰੀਆਂ ਸੁਣਾਈਆਂ ਜੋ ਅਮਰੀਕਾ ਵਿਚ ਬਿਨਾਂ ਟੈਕਸ ਦੇ ਸਾਮਾਨ ਭੇਜਣ ਦੇ ਬਾਵਜੂਦ ਅਮਰੀਕੀ ਉਤਪਾਦਾਂ 'ਤੇ ਵੱਡਾ ਟੈਕਸ ਲਗਾਉਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਭਾਰਤੀ ਉਤਪਾਦਾਂ 'ਤੇ ਅਮਰੀਕਾ ਵਿਚ ਸਮਾਨ ਪੱਧਰ ਦਾ ਟੈਕਸ ਨਹੀਂ ਵੀ ਲਗਾਇਆ ਗਿਆ ਤਾਂ ਵੀ ਘੱਟ ਤੋਂ ਘੱਟ ਇੰਨਾ ਜ਼ਰੂਰ ਹੋਵੇਗਾ ਕਿ ਉਹ ਕਿਸੇ ਵੀ ਉਤਪਾਦ ਨੂੰ ਅਮਰੀਕਾ ਵਿਚ ਬਿਨਾਂ ਟੈਕਸ ਦਾਖਲ ਨਹੀਂ ਹੋਣ ਦੇਣਗੇ।
ਵਾਸ਼ਿੰਗਟਨ ਡੀਸੀ ਦੇ ਅਰਧ-ਸ਼ਹਿਰੀ ਇਲਾਕੇ ਮੈਰੀਲੈਂਡ ਵਿਚ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ (ਸੀਪੀਐੱਸਸੀ) ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਈ ਮੋਰਚਿਆਂ 'ਤੇ ਭਾਰਤੀ ਨੀਤੀਆਂ 'ਤੇ ਇਤਰਾਜ਼ ਪ੍ਗਟਾਇਆ। ਰਾਸ਼ਟਰਪਤੀ ਦੇ ਰੂਪ ਵਿਚ ਹੁਣ ਤਕ ਦੇ ਸਭ ਤੋਂ ਲੰਬੇ ਅਤੇ ਦੋ ਘੰਟੇ ਤੋਂ ਜ਼ਿਆਦਾ ਦੇ ਭਾਸ਼ਣ ਵਿਚ ਟਰੰਪ ਭਾਰਤ ਨੂੰ ਬਹੁਤ ਜ਼ਿਆਦਾ ਟੈਕਸ ਲਗਾਉਣ ਵਾਲਾ ਦੱਸਦੇ ਰਹੇ।
Conclusion: