ਆਗਰਾ: 24 ਫਰਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਭਾਰਤ ਦਾ ਦੌਰਾ ਕਰਨ ਆ ਰਹੇ ਹਨ। ਦੋ ਦਿਨਾਂ ਭਾਰਤ ਦੌਰੇ ਦੌਰਾਨ ਟਰੰਪ ਅਹਿਮਦਾਬਾਦ ਤੋਂ ਬਾਅਦ 24 ਫਰਵਰੀ ਨੂੰ ਸਿੱਧੇ ਆਗਰਾ ਆ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਡੋਨਲਡ ਟਰੰਪ ਅਤੇ ਉਸ ਦੀ ਪਤਨੀ ਮੇਲਾਨੀਆ ਦੇ ਸੰਭਾਵਤ ਆਗਰਾ ਦੌਰੇ ਦੀ ਤਿਆਰੀ ਕਰ ਰਿਹਾ ਹੈ।
ਦੱਸ ਦੇਈਏ ਕਿ ਡੋਨਲਡ ਟਰੰਪ ਲਗਭਗ ਢਾਈ ਘੰਟਿਆਂ ਤੱਕ ਆਗਰਾ ਵਿੱਚ ਰਹਿਣਗੇ। ਏਅਰਪੋਰਟ ਤੋਂ ਲੈ ਕੇ ਤਾਜ ਮਹਿਲ ਤੱਕ ਪੁਲਿਸ ਚੱਪੇ-ਚੱਪੇ 'ਤੇ ਨਜ਼ਰ ਰੱਖੇਗੀ। 17 ਫਰਵਰੀ ਨੂੰ, ਅਮਰੀਕੀ ਐਡਵਾਂਸਡ ਟੀਮ ਡੋਨਾਲਡ ਟਰੰਪ ਦੀ ਸੰਭਾਵਤ ਯਾਤਰਾ ਦੇ ਸੰਬੰਧ ਵਿੱਚ ਆਗਰਾ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਵੇਗੀ। ਜੇ ਸਭ ਕੁਝ ਠੀਕ ਰਿਹਾ ਤਾਂ ਟਰੰਪ ਆਪਣੀ ਪਤਨੀ ਨਾਲ ਤਾਜ ਮਹਿਲ ਦਾ ਦੀਦਾਰ ਕਰਨਗੇ।