ਪੰਜਾਬ

punjab

ETV Bharat / international

ਆਪਣੇ ਬਿਆਨ ਤੋਂ ਮੁੜ ਮੁਕਰੇ ਡੋਨਾਲਡ ਟਰੰਪ, ਮੁੜ ਕੀਤਾ ਜਿੱਤ ਦਾ ਦਾਅਵਾ - ਅਮਰੀਕੀ ਰਾਸ਼ਟਰਪਤੀ ਚੋਣਾਂ

ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੇ ਮੁੜ ਤੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਲੜਾਈ ਲੰਮੀ ਹੈ ਤੇ ਆਖ਼ਰ 'ਚ ਅਸੀਂ ਹੀ ਜਿੱਤਾਂਗੇ।

ਆਪਣੇ ਬਿਆਨ ਤੋਂ ਮੁੜ ਮੁਕਰੇ ਡੋਨਾਲਡ ਟਰੰਪ
ਆਪਣੇ ਬਿਆਨ ਤੋਂ ਮੁੜ ਮੁਕਰੇ ਡੋਨਾਲਡ ਟਰੰਪ

By

Published : Nov 17, 2020, 10:25 AM IST

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਹਾਰ ਜਾਣ ਮਗਰੋਂ ਵੀ ਡੋਨਾਲਡ ਟਰੰਪ ਵੱਲੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇੱਕ ਦਿਨ ਪਹਿਲਾ ਟਰੰਪ ਵੱਲੋਂ ਆਪਣੀ ਹਾਰ ਸਵੀਕਾਰ ਕੀਤੀ ਗਈ ਸੀ ਪਰ ਉਨ੍ਹਾਂ ਦੇ ਵਿਚਾਰ ਹੁਣ ਮੁੜ ਤੋਂ ਬਦਲ ਗਏ ਹਨ।

ਟਰੰਪ ਨੇ ਐਤਵਾਰ ਨੂੰ ਟਵੀਟ 'ਚ ਕਿਹਾ ਸੀ ਕਿ ਜੋਅ ਬਾਇਡਨ ਨੂੰ ਜਿੱਤ ਸਿਰਫ਼ ਫ਼ੇਕ ਮੀਡੀਆ ਦੀ ਨਜ਼ਰ ਵਿੱਚ ਮਿਲੀ ਹੈ। ਸਾਡੀ ਲੜਾਈ ਲੰਮੀ ਹੈ ਤੇ ਆਖ਼ਰ 'ਚ ਅਸੀਂ ਹੀ ਜਿੱਤਾਂਗੇ। ਟਰੰਪ ਦੀ ਚੋਣ ਮੁਹਿੰਮ ਨੇ ਮਿਸ਼ੀਗਨ ਤੇ ਪੈਨਸਿਲਵੇਨੀਆ ਜਿਹੇ ਅਹਿਮ ਸੂਬਿਆਂ ਦੇ ਚੋਣ ਨਤੀਜੇ ਰੱਦ ਕਰਵਾਉਣ ਲਈ ਕੇਸ ਦਾਇਰ ਕੀਤੇ ਹਨ। ਜ਼ਿਆਦਾਤਰ ਥਾਵਾਂ ਉੱਤੇ ਉਨ੍ਹਾਂ ਨੂੰ ਹਾਰ ਹੀ ਮਿਲੀ ਹੈ। ਉੱਥੇ ਹੀ ਟਰੰਪ ਸਮਰਥਕਾਂ ਵੱਲੋਂ ਸੜਕਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਨ੍ਹਾਂ 'ਤੇ ਕਾਬੂ ਕਰਨ ਲਈ ਪੁਲਿਸ ਬੱਲ ਤੈਨਾਤ ਕੀਤਾ ਗਿਆ ਹੈ।

ABOUT THE AUTHOR

...view details