ਨਵੀਂ ਦਿੱਲੀ: ਆਸਟ੍ਰੇਲੀਆ (Australia) ’ਚ 3 ਅਕਤੂਬਰ ਤੋਂ ਆਸਟ੍ਰੇਲੀਆ ਦੀਆਂ ਘੜੀਆਂ ਮੌਜੂਦਾਂ ਸਮੇਂ ਤੋਂ ਇੱਕ ਘੰਟਾ ਅੱਗੇ ਹੋ ਜਾਣਗੀਆਂ। ਡੇਅ ਲਾਈਟ ਸੇਵਿੰਗ ਨਿਯਮ (daylight saving) ਅਧਿਨ ਆਸਟ੍ਰੇਲੀਆਂ ਚ ਘੜੀਆਂ (Time will change in Australia ) ਨੂੰ ਇੱਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਡੇਅ ਲਾਈਟ ਸੇਵਿੰਗ ਨਿਯਮ ਅਧੀਨ ਇਸ ਤਬਦੀਲੀ (Time change) ਨੂੰ ਸਾਲ ਚ ਦੋ ਵਾਰ ਕੀਤਾ ਜਾਂਦਾ ਹੈ ਜੋ ਕਿ ਸੂਰਜ ਚੜ੍ਹਨ ਅਤੇ ਛਿਪਣ ਮੁਤਾਬਿਕ ਕੀਤਾ ਜਾਂਦਾ ਹੈ।
ਇਹ ਵੀ ਪੜੋ: ਕੈਨੇਡਾ ਜਾਣ ਲਈ ਹਵਾਈ ਉਡਾਨਾਂ 'ਤੇ ਪਾਬੰਦੀ ਹੋਰ ਵਧੀ
ਇੱਥੇ ਬਦਲ ਜਾਵੇਗਾ ਸਮਾਂ
ਡੇਅ ਲਾਈਟ ਸੇਵਿੰਗ (daylight saving) ਨਿਯਮ ਦੇ ਅਧੀਨ ਸਮੇਂ ਦੀ ਤਬਦੀਲੀ ਤੋਂ ਬਾਅਦ ਦੱਖਣੀ ਆਸਟ੍ਰੇਲੀਆ (Australia) ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ, ਵਿਕਟੋਰੀਆ, ਨਿਊ ਸਾਊਥ ਵੇਲਜ਼ ਤਸਮਾਨੀਆਂ ਚ ਹੀ ਲਾਗੂ ਹੋਵੇਗੀ ਜਦਕਿ ਨਾਰਦਨ ਟੈਰੀਟਰੀ, ਕੁਈਂਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਚ ਸਮੇਂ ਦੀ ਕੋਈ ਬਦਲਾਅ ਨਹੀਂ ਹੋਵੇਗਾ।