ਪੰਜਾਬ

punjab

By

Published : Jun 10, 2021, 9:57 AM IST

ETV Bharat / international

ਅਮਰੀਕਾ 'ਚ TikTok - WeChat 'ਤੇ ਬੈਨ ਦਾ ਫੈਸਲਾ ਵਾਪਸ, ਬਾਇਡਨ ਨੇ ਬਦਲਿਆ ਟਰੰਪ ਦਾ ਆਦੇਸ਼

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਇੱਕ ਅਹਿਮ ਫੈਸਲਾ ਲਿਆ ਹੈ। ਅਮਰੀਕਾ ਵਿੱਚ ਟਿੱਕ ਟਾਕ, ਵੀਚੈਟ (TikTok - WeChat) ਅਤੇ ਹੋਰ 8 ਅਪਲੀਕੇਸ਼ਨ ਉੱਤੇ ਬੈਨ ਲਗਾਉਣ ਵਾਲੇ ਡੋਨਾਲਡ ਟੰਪ (Donald Trump) ਪ੍ਰਸ਼ਾਸਨ ਦੇ ਫੈਸਲੇ ਉੱਤੇ ਰੋਕ ਲਗਾ ਦਿੱਤੀ ਗਈ।

ਫ਼ੋਟੋ
ਫ਼ੋਟੋ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਇੱਕ ਅਹਿਮ ਫੈਸਲਾ ਲਿਆ ਹੈ। ਅਮਰੀਕਾ ਵਿੱਚ ਟਿੱਕ ਟਾਕ, ਵੀਚੈਟ (TikTok - WeChat) ਅਤੇ ਹੋਰ 8 ਅਪਲੀਕੇਸ਼ਨ ਉੱਤੇ ਬੈਨ ਲਗਾਉਣ ਵਾਲੇ ਡੋਨਾਲਡ ਟੰਪ (Donald Trump) ਪ੍ਰਸ਼ਾਸਨ ਦੇ ਫੈਸਲੇ ਉੱਤੇ ਰੋਕ ਲਗਾ ਦਿੱਤੀ ਗਈ। ਹੁਣ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਇਨ੍ਹਾਂ ਐਪਾਂ ਨੂੰ ਲੈ ਕੇ ਜਾਂਚ ਕੀਤੀ ਜਾਵੇਗੀ। ਨਾਲ ਹੀ ਇਹ ਸਿੱਟਾ ਕੱਢਿਆ ਜਾਵੇਗਾ ਕਿ, ਕੀ ਇਨ੍ਹਾਂ ਮੋਬਾਈਲ ਐਪਲੀਕੇਸ਼ਨ (MOBILE APPLICATION) ਦੇ ਰਾਹੀਂ ਅਮਰੀਕਾ ਦੀ ਸੁਰੱਖਿਆ ਨੂੰ ਖਤਰਾ ਹੈ ਜਾਂ ਨਹੀਂ।

ਦਸ ਦੇਈਏ ਕਿ ਅਮਰੀਕੀ ਪ੍ਰਸ਼ਾਸਨ (AMERICAN ADMINISTRATION) ਨੇ ਚੀਨ ਦੇ ਪ੍ਰਸਿੱਧ ਐਪ tik tok ਅਤੇ we chat ਉੱਤੇ ਰੋਕ ਲਗਾਉਣ ਦੀ ਦਿਸ਼ਾ ਵਿੱਚ ਕੀਤੀ ਗਈ ਪਹਿਲ ਨਾਲ ਸਬੰਧਿਤ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਆਦੇਸ਼ਾਂ ਨੂੰ ਵਾਪਸ ਲੈ ਲਿਆ। ਇਸ ਦੇ ਨਾਲ ਹੀ ਬਾਇਡਨ ਪ੍ਰਸ਼ਾਸਨ ਨੇ ਚੀਨ ਦੇ ਇਨ੍ਹਾਂ ਐਪਲੀਕੇਸ਼ਨ ਤੋਂ ਸਬੰਧਿਤ ਰਾਸ਼ਟਰੀ ਸੁਰੱਖਿਆ ਖਤਰਿਆਂ ਦੀ ਪਛਾਣ ਕਰਨ ਦੇ ਲਈ ਖੁਦ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਵਾਈਟ ਹਾਉਸ ਦੇ ਇੱਕ ਨਵੇਂ ਕਾਰਜਕਾਰੀ ਆਦੇਸ਼ ਵਣਜ ਵਿਭਾਗ ਨੂੰ ਚੀਨ ਵੱਲੋਂ ਐਪ ਨੂੰ ਨਿਰਮਾਣ, ਨਿਯੰਤਰਣ ਜਾਂ ਸਪਲਾਈ ਕੀਤੇ ਜਾਣ ਵਾਲੇ ਐਪ ਨਾਲ ਜੁੜੇ ਲੈਣ-ਦੇਣ ਦਾ ਪ੍ਰਮਾਣ ਅਧਾਰਿਤ ਵਿਸ਼ਲੇਸ਼ਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:Donald Trump:ਫੇਸਬੁੱਕ ਨੇ ਦੋ ਸਾਲ ਟਰੰਪ ਦਾ ਅਕਾਉਂਟ ਕੀਤਾ ਸਸਪੈਂਡ

ਜੋਅ ਬਾਇਡਨ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਅਮਰੀਕਾ ਦੀ ਉਸ ਮੌਜੂਦਗੀ ਚਿੰਤਾ ਦਾ ਪਤਾ ਚਲਦਾ ਹੈ ਕਿ ਚੀਨ ਨਾਲ ਜੁੜੇ ਪ੍ਰਸਿੱਧ ਐਪ ਦੇ ਕੋਲ ਅਮਰੀਕੀਆਂ ਦਾ ਨਿੱਜੀ ਡਾਟਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ 2020 ਦੇ ਵਿਚਾਲੇ TIK TOK ਉੱਤੇ ਪਾੰਬਦੀ ਲਗਾਉਣ ਦੀ ਕੋਸ਼ਿਸ਼ਾਂ ਕੀਤੀਆਂ ਸੀ ਪਰ ਅਮਰੀਕੀ ਅਦਾਲਤਾਂ ਨੇ ਉਸ ਉੱਤੇ ਰੋਕ ਲਗਾ ਦਿੱਤੀ ਅਤੇ ਉਸ ਦੇ ਬਾਅਦ ਰਾਸ਼ਟਰਪਤੀ ਚੋਣ ਕਾਰਨ ਟਿੱਕਟਾਕ ਦੇ ਮੁੱਦਾ ਚਰਚਾਵਾਂ ਤੋਂ ਗਾਇਬ ਹੋ ਗਿਆ ਹੈ।

ਦਸ ਦੇਈਏ ਕਿ ਪਿਛਲੇ ਸਾਲ ਭਾਰਤ ਨੇ ਵੀ ਚੀਨੀ ਐਪ ਟਿਕਟਾਕ ਵੀਚੈਟ ਐਪ ਉੱਤੇ ਬੈਨ ਲਗਾ ਦਿੱਤਾ ਸੀ। ਭਾਰਤ ਵੱਲੋਂ ਕਰੀਬ 100 ਚਾਈਨੀਜ਼ ਐਪ ਉੱਤੇ ਬੈਨ ਲਗਾਇਆ ਗਿਆ ਸੀ ਅਤੇ ਡਾਟਾ ਚੋਰੀ ਨੂੰ ਵਡਾ ਮਾਮਲਾ ਦੱਸਿਆ ਗਿਆ ਸੀ।

ABOUT THE AUTHOR

...view details