ਪੰਜਾਬ

punjab

ETV Bharat / international

TikTok ਨੂੰ ਮਿਲੀ 7 ਦਿਨਾਂ ਦੀ ਮੁਹਲਤ, ਵੇਚਣਾ ਹੋਵੇਗਾ ਅਮਰੀਕੀ ਕਾਰੋਬਾਰ - ਟਰੰਪ ਪ੍ਰਸ਼ਾਸਨ ਦੀ ਟਿਕਟਾਕ ਨੂੰ ਧਮਕੀ

ਟਰੰਪ ਪ੍ਰਸ਼ਾਸਨ ਨੇ ਚੀਨੀ ਐਪ ਟਿਕਟਾਕ ਨੂੰ ਆਪਣਾ ਅਮਰੀਕੀ ਕਾਰੋਬਾਰ ਵੇਚਣ ਲਈ 7 ਦਿਨਾਂ ਦਾ ਹੋਰ ਸਮਾਂ ਦਿੱਤਾ ਹੈ। ਜੇ 4 ਦਸੰਬਰ ਤੱਕ ਚੀਨੀ ਕੰਪਨੀ ਆਪਣਾ ਕਾਰੋਬਾਰ ਵੇਚ ਨਹੀਂ ਸਕੀ ਤਾਂ ਅਮਰੀਕਾ ਵਿੱਚ ਟਿਕਟਾਕ 'ਤੇ ਪਾਬੰਦੀ ਲੱਗ ਸਕਦੀ ਹੈ।

TikTok ਨੂੰ ਮਿਲੀ 7 ਦਿਨਾਂ ਦੀ ਮੁਹਲਤ, ਵੇਚਣਾ ਹੋਵੇਗਾ ਅਮਰੀਕੀ ਕਾਰੋਬਾਰ
TikTok ਨੂੰ ਮਿਲੀ 7 ਦਿਨਾਂ ਦੀ ਮੁਹਲਤ, ਵੇਚਣਾ ਹੋਵੇਗਾ ਅਮਰੀਕੀ ਕਾਰੋਬਾਰ

By

Published : Nov 29, 2020, 3:57 PM IST

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਚੀਨੀ ਐਪ ਟਿਕਟਾਕ ਨੂੰ ਆਪਣਾ ਅਮਰੀਕੀ ਕਾਰੋਬਾਰ ਵੇਚਣ ਲਈ 7 ਦਿਨਾਂ ਦਾ ਹੋਰ ਸਮਾਂ ਦਿੱਤਾ ਹੈ। ਵੀਡੀਓ ਸ਼ੇਅਰਿੰਗ ਇਸ ਐਪ ਦਾ ਮਾਲਕਾਨਾ ਹੱਕ ਚੀਨੀ ਕੰਪਨੀ ਬਾਈਟਡਾਂਸ ਕੋਲ ਹੈ।

ਅਮਰੀਕਾ ਦੇ ਖ਼ਜ਼ਾਨਾ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਵਿਦੇਸ਼ੀ ਨਿਵੇਸ਼ ਮਾਮਲਿਆਂ ਦੀ ਕਮੇਟੀ ਨੇ ਮੁਹਲਤ ਵਧਾਉਣ ਦੀ ਮਨਜ਼ੂਰੀ ਦਿੰਦਿਆਂ ਚਾਰ ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਹਵਾਲਾ ਦੇ ਕੇ ਟਰੰਪ ਪ੍ਰਸ਼ਾਸਨ ਨੇ ਬਾਈਟਡਾਂਸ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ 12 ਨਵੰਬਰ ਤੱਕ ਆਪਣੇ ਅਮਰੀਕੀ ਕਾਰੋਬਾਰ ਨੂੰ ਵੇਚ ਦੇਵੇ। ਬਾਅਦ ਵਿੱਚ ਅਮਰੀਕੀ ਖ਼ਰੀਦਦਾਰਾਂ ਨਾਲ ਕਿਸੇ ਸਮਝੌਤੇ ਤੱਕ ਪੁੱਜਣ ਲਈ ਇਹ ਸਮਾਂ ਸੀਮਾ 27 ਨਵੰਬਰ ਤੱਕ ਲਈ ਵਧਾ ਦਿੱਤਾ ਗਿਆ ਸੀ।

ਹੁਣ ਜੇਕਰ ਚਾਰ ਦਸੰਬਰ ਤੱਕ ਚੀਨੀ ਕੰਪਨੀ ਆਪਣਾ ਕਾਰੋਬਾਰ ਵੇਚ ਨਹੀਂ ਸਕੀ ਤਾਂ ਅਮਰੀਕਾ ਵਿੱਚ ਟਿਕਟਾਕ 'ਤੇ ਪਾਬੰਦੀ ਲੱਗ ਸਕਦੀ ਹੈ। ਹਾਲਾਂਕਿ ਪਾਬੰਦੀ ਤੋਂ ਬਚਣ ਲਈ ਬਾਈਟਡਾਂਸ ਨੇ ਕਾਨੂੰਨੀ ਲੜਾਈ ਵੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੀ 6 ਅਗਸਤ ਨੂੰ ਟਿਕਟਾਕ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਸਨ।

ਇਸ ਪਿੱਛੋਂ ਉਨ੍ਹਾਂ ਨੇ ਇੱਕ ਹੋਰ ਆਦੇਸ਼ 'ਤੇ ਦਸਤਖ਼ਤ ਕੀਤੇ ਸਨ। ਇਸ ਵਿੱਚ ਟਿਕਟਾਕ ਨੂੰ 90 ਦਿਨਾਂ ਅੰਦਰ ਆਪਣਾ ਕਾਰੋਬਾਰ ਵੇਚਣ ਜਾਂ ਅਮਰੀਕਾ ਤੋਂ ਆਪਣਾ ਬੋਰੀਆ-ਬਿਸਤਰ ਸਮੇਟਣ ਨੂੰ ਕਿਹਾ ਗਿਆ ਸੀ। ਟਰੰਪ ਪ੍ਰਸ਼ਾਸਨ ਨੇ ਇਹ ਦੋਸ਼ ਲਗਾਇਆ ਸੀ ਕਿ ਟਿਕਟਾਕ ਰਾਹੀਂ ਚੀਨ ਅਮਰੀਕੀ ਨਾਗਰਿਕਾਂ ਦੇ ਡਾਟੇ ਵਿੱਚ ਸੰਨ੍ਹ ਲਗਾ ਸਕਦਾ ਹੈ। ਹਾਲਾਂਕਿ ਚੀਨ ਅਤੇ ਟਿਕਟਾਕ ਨੇ ਇਸ ਤੋਂ ਇਨਕਾਰ ਕੀਤਾ ਸੀ।

ABOUT THE AUTHOR

...view details