ਨਿਊ ਯਾਰਕ: ਕੋਰੋਨਾ ਵਾਇਰਸ ਨੇ ਜਿੱਥੇ ਦੁਨੀਆ ਭਰ ਵਿੱਚ ਮਨੁੱਖਤਾ ਦੇ ਕਹਿਰ ਮਚਾਇਆ ਹੋਇਆ ਹੈ ਉਥੇ ਹੀ ਹੁਣ ਇਹ ਜਾਨਵਰਾਂ ਵਿੱਚ ਵੀ ਦਸਤਕ ਦੇਣ ਲੱਗ ਪਿਆ ਹੈ। ਨਿਊ ਯਾਰਕ ਦੇ ਬ੍ਰੌਂਕਸ ਚਿੜਿਆ ਘਰ ਵਿੱਚ ਇੱਕ ਬਾਘ ਦਾ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਆਇਆ ਹੈ। ਫੈਡਰਲ ਅਧਿਕਾਰੀਆਂ ਅਤੇ ਚਿੜੀਆਘਰ ਮੁਤਾਬਕ ਇਹ ਕਿਸੇ ਵੀ ਜਾਨਵਰ ਵਿੱਚ ਪਾਇਆ ਜਾਣ ਵਾਲਾ ਪਹਿਲਾ ਕੋਰੋਨਾ ਪੌਜ਼ੀਟਿਵ ਮਾਮਲਾ ਹੋਵੇਗਾ।
ਚਿੜੀਆਘਰ ਨੇ ਕਿਹਾ ਕਿ ਨਾਦੀਆ ਨਾਮੀ 4 ਸਾਲਾ ਮਲਿਆਈ ਟਾਈਗਰ ਅਤੇ 5 ਹੋਰ ਬਾਘ ਅਤੇ ਸ਼ੇਰ ਬੀਮਾਰ ਹੋ ਗਏ ਹਨ। ਚਿੜਿਆ ਘਰ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਬਾਘ ਚਿੜੀਆ ਘਰ ਦੇ ਇੱਕ ਕਰਮਚਾਰੀ ਦੁਆਰਾ ਸੰਕ੍ਰਮਿਤ ਹੋਇਆ ਸੀ ਜਿਸ ਵਿੱਚ ਅਜੇ ਤੱਕ ਇਸ ਵਾਇਰਸ ਦੇ ਲੱਛਣ ਨਹੀਂ ਦਿਖ ਰਹੇ ਸੀ ਪਰ ਉਸ ਦਾ ਕੋਰੋਨਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ।