ਹਿਊਸਟਨ: ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ ਪ੍ਰਾਪਤ ਕਰਨ ਵਾਲੇ ਸੰਦੀਪ ਸਿੰਘ ਧਾਲੀਵਾਲ ਨੂੰ ਹਜ਼ਾਰਾਂ ਨਮ ਅੱਖਾਂ ਨੇ ਅੰਤਮ ਵਿਦਾਈ ਦਿੱਤੀ। ਅੰਤਿਮ ਸਸਕਾਰ ਤੋਂ ਪਹਿਲਾਂ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪੁਲਿਸ ਅਫ਼ਸਰਾਂ, ਸਿੱਖਾਂ ਅਤੇ ਭਾਰਤੀ ਮੂਲ ਦੇ ਨਾਗਰਿਕਾਂ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਸ਼ਰਧਾਂਜਲੀ ਦਿੱਤੀ।
ਸ਼ਹੀਦ ਸਿੱਖ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ - ਸੰਦੀਪ ਧਾਲੀਵਾਲ ਹਿਊਸਟਨ
ਸ਼ਹੀਦ ਸਿੱਖ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸਿਟੀ ਕਾਉਂਸਲ ਨੇ ਇਹ ਦਿਨ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ। ਹਰ ਸਾਲ ਦੋ ਅਕਤੂਬਰ ਨੂੰ ਗਾਂਧੀ ਜੈਯੰਤੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਕੀਤਾ ਜਾਵੇਗਾ।
ਇਸ ਮਗਰੋਂ ਵਿਨਫ਼ੋਰਡ ਫਿਊਨਰਲ ਹੋਮ ਵਿਚ ਸੰਦੀਪ ਧਾਲੀਵਾਲ ਦਾ 2 ਅਕਤੂਬਰ ਨੂੰ ਅੰਤਮ ਸਸਕਾਰ ਕੀਤਾ ਗਿਆ ਅਤੇ ਗੁਰਦਵਾਰਾ ਸਿੱਖ ਨੈਸ਼ਨਲ ਸੈਂਟਰ ਵਿਖੇ ਅੰਤਮ ਅਰਦਾਸ ਹੋਈ। ਇਸ ਮੌਕੇ ਧਾਲੀਵਾਲ ਦੀ ਭੈਣ, ਰਿਸ਼ਤੇਦਾਰ ਅਤੇ ਅਮਰੀਕੀ ਪੁਲਿਸ ਫ਼ੋਰਸ ਦੇ ਅਧਿਕਾਰਿਆਂ ਨੇ ਸੰਦੀਪ ਬਾਰੇ ਯਾਦਾਂ ਵੀ ਸਾਂਝੀਆਂ ਕੀਤੀਆਂ। ਉੱਥੇ ਹੀ ਸਿਟੀ ਕਾਉਂਸਲ ਨੇ ਇਹ ਦਿਨ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ। ਹਰ ਸਾਲ ਦੋ ਅਕਤੂਬਰ ਨੂੰ ਗਾਂਧੀ ਜੈਯੰਤੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਕੀਤਾ ਜਾਵੇਗਾ।
ਦੱਸ ਦਈਏ ਕਿ ਸੰਦੀਪ ਸਿੰਘ ਧਾਲੀਵਾਲ ਨੂੰ ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ 'ਚ ਗ਼ੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸੰਦੀਪ ਸਿੰਘ ਧਾਲੀਵਾਲ ਪੰਜਾਬ ਦੇ ਕਪੂਰਥਲਾ ਦੇ ਪਿੰਡ ਧਾਲੀਵਾਲ ਦੇ ਰਹਿਣ ਵਾਲੇ ਸਨ। ਤਿੰਨ ਬੱਚਿਆਂ ਦੇ ਪਿਤਾ ਸੰਦੀਪ ਤਕਰੀਬਨ ਦਸ ਸਾਲਾਂ ਤੋਂ ਅਮਰੀਕਾ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਹੇ ਸਨ।
ਇਹ ਵੀ ਪੜ੍ਹੋ- ਇਹ ਮੇਰਾ ਪੰਜਾਬ: ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਵਾਇਆ ਪਰਿਵਾਰ, ਫਿਰ ਵੀ ਸਿਦਕ ਨਾ ਡੋਲਿਆ