ਪੰਜਾਬ

punjab

ETV Bharat / international

ਅਫਗਾਨਿਸਤਾਨ ਤੋਂ ਅਮਰੀਕੀ ਫੌਜ ਪੂਰੀ ਤਰ੍ਹਾਂ ਨਿਕਲੀ, ਜਾਣੋ ਬਾਇਡੇਨ ਨੇ ਕੀ ਕਿਹਾ - ਵਾਸ਼ਿੰਗਟਨ

ਅਮਰੀਕਾ ਦੇ ਰਾਸ਼ਟਰਪਤੀ (President) ਜੋਅ ਬਾਇਡੇਨ ਨੇ ਕਿਹਾ ਕਿ ਹੁਣ ਅਫਗਾਨਿਸਤਾਨ ਵਿੱਚ ਸਾਡੀ 20 ਸਾਲ ਤੋਂ ਰਹਿ ਰਹੀ ਫੌਜ ਨੂੰ ਵਾਪਸ ਬੁਲਾ ਲਿਆ ਹੈ।ਮੈਂ ਆਪਣੇ ਕਮਾਂਡਰਾਂ ਨੂੰ ਅਫਗਾਨਿਸਤਾਨ (Afghanistan) ਵਿਚੋ ਖਤਰਨਾਕ ਨਿਕਾਸੀ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਵੇਂ ਕ‌ਿ 31 ਅਗਸਤ ਸਵੇਰੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ।

ਅਫਗਾਨਿਸਤਾਨ ਤੋਂ ਅਮਰੀਕੀ ਫੌਜ ਪੂਰੀ ਤਰ੍ਹਾਂ ਨਿਕਲੀ, ਜਾਣੋ ਬਾਇਡੇਨ ਨੇ ਕੀ ਕਿਹਾ
ਅਫਗਾਨਿਸਤਾਨ ਤੋਂ ਅਮਰੀਕੀ ਫੌਜ ਪੂਰੀ ਤਰ੍ਹਾਂ ਨਿਕਲੀ, ਜਾਣੋ ਬਾਇਡੇਨ ਨੇ ਕੀ ਕਿਹਾ

By

Published : Aug 31, 2021, 11:14 AM IST

ਵਾਸ਼ਿੰਗਟਨ:ਅਮਰੀਕਾ ਨੇ ਅਫਗਾਨਿਸਤਾਨ (Afghanistan) ਵਿਚੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। ਯੂ ਐਸ ਜਨਰਲ ਕੇਨੇਥ ਐਫ ਮੈਕੇਂਜੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਫਗਾਨਿਸਤਾਨ (Afghanistan) ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਹੋਣ ਅਤੇ ਅਮਰੀਕੀ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਦੀ ਸਮਾਪਤੀ ਦਾ ਐਲਾਨ ਕਰਦੇ ਹਨ।ਜਨਰਲ ਨੇ ਕਿਹਾ ਕਿ ਅੰਤਿਮ ਸੀ-17 ਜਹਾਜ਼ ਨੂੰ ਹਾਮਿਦ ਕਰਜਈ ਹਵਾਈ ਅੱਡੇ ਤੋਂ 30 ਅਗਸਤ ਨੂੰ ਦੁਪਹਿਰ 3:29 ਵਜੇ ਰਵਾਨਾ ਕੀਤਾ ਗਿਆ।

ਇਸ ਦੇ ਇਲਾਵਾ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਆਪਣੀ ਸੱਤਾ ਨੂੰ ਖਤਮ ਕਰ ਦਿੱਤਾ ਅਤੇ ਉਹ ਕਤਰ ਵਿੱਚ ਸ਼ਿਫਟ ਹੋ ਗਿਆ ਹੈ। ਨਿਊਜ ਏਜੰਸੀ ਏ ਐਫ ਪੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਹਵਾਲੇ ਨਾਲ ਇਹ ਗੱਲ ਕਹੀ।ਬਲਿੰਕਨ ਨੇ ਕਿਹਾ ਕਿ ਅਮਰੀਕਾ ਹਰ ਉਸ ਅਮਰੀਕੀ ਦੀ ਮਦਦ ਕਰਨ ਲਈ ਪ੍ਰਤਿਬੱਧ ਹੈ ਜੋ ਅਫਗਾਨਿਸਤਾਨ ਛੱਡਣਾ ਚਾਹੁੰਦਾ ਹੈ।

ਅਫਗਾਨਿਸਤਾਨ ਵਿਚੋਂ ਫੌਜੀ ਨਿਕਾਸੀ ਪੂਰੀ ਹੋਣ ਦੇ ਐਲਾਨ ਨਾਲ ਹੀ ਜਨਰਲ ਕੇਨੇਥ ਐਫ ਮੈਕੇਂਜੀ ਕਿਹਾ ਕਿ ਜਦੋਂ ਕਿ ਫੌਜੀ ਨਿਕਾਸੀ ਪੂਰੀ ਹੋ ਗਈ ਹੈ।ਇਸ ਤੋਂ ਇਲਾਵਾ ਅਮਰੀਕੀ ਨਾਗਰਿਕਾਂ ਅਤੇ ਅਫਗਾਨਾਂ ਨੂੰ ਬਾਹਰ ਕੱਢਣ ਦਾ ਮਿਸ਼ਨ ਜਾਰੀ ਹੈ। ਦੱਸ ਦਿਓ ਕਿ ਅਮਰੀਕਾ ਨੇ ਆਪਣੇ ਫੌਜੀਆਂ ਨੂੰ ਅਫਗਾਨਿਸਤਾਨ ਵਿਚੋਂ ਪੂਰੀ ਤਰ੍ਹਾਂ ਕੱਢਣ ਲਈ 31 ਅਗਸਤ ਤੱਕ ਦੀ ਸਮਾਂ ਤੈਅ ਕੀਤਾ ਸੀ।

ਅਮਰੀਕੀ ਰੱਖਿਆ ਵਿਭਾਗ ਨੇ ਟਵੀਟ ਕੀਤਾ ਹੈ ਕਿ ਅਫਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫੌਜੀ- ਮੇਜਰ ਜਨਰਲ ਕਰਿਸ ਡੋਨਹਿਊ , 30 ਅਗਸਤ ਨੂੰ ਸੀ-17 ਜਹਾਜ਼ ਵਿੱਚ ਸਵਾਰ ਹੋਏ। ਜੋ ਕਾਬਲ ਵਿੱਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ।

ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ (President) ਜੋਅ ਬਾਇਡੇਨ ਨੇ ਕਿਹਾ ਕਿ ਹੁਣ ਅਫਗਾਨਿਸਤਾਨ ਵਿੱਚ ਸਾਡੀ 20 ਸਾਲ ਦੀ ਫੌਜੀ ਗਤੀਵਿਧੀਆਂ ਖ਼ਤਮ ਹੋ ਗਈਆ ਹਨ। ਮੈਂ ਆਪਣੇ ਕਮਾਂਡਰਾਂ ਨੂੰ ਅਫਗਾਨਿਸਤਾਨ ਵਿਚੋ ਖਤਰਨਾਕ ਨਿਕਾਸੀ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।ਜਿਵੇਂ ਕ‌ਿ 31 ਅਗਸਤ ਸਵੇਰੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ।

ਜੋਅ ਬਾਇਡੇਨ ਨੇ ਕਿਹਾ ਕਿ ਯੂ ਐਨ ਸਿਕਉਰਿਟੀ ਕਾਉਂਸਿਲ ਦਾ ਪ੍ਰਸਤਾਵ ਇੱਕ ਸਪੱਸ਼ਟ ਸੁਨੇਹਾ ਭੇਜਦਾ ਹੈ ਕਿ ਅੰਤਰਰਾਸ਼ਟਰੀ ਸਮੁਦਾਇ ਤਾਲਿਬਾਨ ਤੋਂ ਅੱਗੇ ਵਧਣ ਦੀ ਆਸ਼ਾ ਕਰਦਾ ਹੈ।ਵਿਸ਼ੇਸ਼ ਰੂਪ ਤੋਂ ਯਾਤਰਾ ਦੀ ਆਜ਼ਾਦੀ ਨੂੰ ਲੈ ਕੇ ਤਾਲਿਬਾਨ ਨੇ ਸੁਰੱਖਿਅਤ ਰਸਤਾ ਉੱਤੇ ਪ੍ਰਤਿਬੱਧਤਾ ਜਤਾਈ ਹੈ ਅਤੇ ਦੁਨੀਆ ਉਨ੍ਹਾਂ ਨੂੰ ਆਪਣੀ ਪ੍ਰਤੀਬੱਧਤਾਵਾਂ ਉੱਤੇ ਕਾਇਮ ਰੱਖੇਗੀ। ਲੋਕ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ। ਉਨ੍ਹਾਂ ਦੇ ਲਈ ਲਗਾਤਾਰ ਪ੍ਰਸਥਾਨ ਲਈ ਹਵਾਈ ਅੱਡੇ ਨੂੰ ਫਿਰ ਤੋਂ ਖੋਲ੍ਹਣ ਲਈ ਭਾਗੀਦਾਰਾਂ ਦੇ ਨਾਲ ਗੱਲਬਾਤ ਹੋਵੇਗੀ।

ਰਾਸ਼ਟਰਪਤੀ ਜੋਅ ਬਾਇਡੇਨ ਨੇ ਇਹ ਵੀ ਕਿਹਾ ਕਿ ਮੈਂ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਉਹ ਆਪਣੇ ਅੰਤਰਰਾਸ਼ਟਰੀ ਭਾਗੀਦਾਰਾਂ ਦੇ ਨਾਲ ਲਗਾਤਾਰ ਸੰਜੋਗ ਦਾ ਅਗਵਾਈ ਕਰੀਏ ਤਾਂ ਕਿ ਕਿਸੇ ਵੀ ਅਮਰੀਕੀ, ਅਫਗਾਨ ਭਾਗੀਦਾਰਾਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਸੁਰੱਖਿਅਤ ਰਸਤਾ ਸੁਨਿਸਚਿਤ ਕੀਤਾ ਜਾ ਸਕੇ ਜੋ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਾਂ। ਇਸ ਵਿੱਚ ਅੱਜ ਪਾਰਿਤ ਯੂ ਐਨ ਐਸ ਸੀ ਪ੍ਰਸਤਾਵ ਸ਼ਾਮਿਲ ਹੋਵੇਗਾ।

ਧਿਆਨ ਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਭਾਰਤ ਦੀ ਮੌਜੂਦਾ ਪ੍ਰਧਾਨਤਾ ਵਿੱਚ ਸੋਮਵਾਰ ਨੂੰ ਅਫਗਾਨਿਸਤਾਨ ਦੇ ਹਾਲਾਤ ਉੱਤੇ ਇੱਕ ਪ੍ਰਸਤਾਵ ਰੱਖਿਆ ਹੈ। ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਲੜਾਈ ਪ੍ਰਭਾਵਿਤ ਦੇਸ਼ ਦਾ ਇਸਤੇਮਾਲ ਕਿਸੇ ਦੇਸ਼ ਨੂੰ ਡਰਾਉਣ ਜਾਂ ਹਮਲਾ ਕਰਨ ਜਾਂ ਅੱਤਵਾਦੀਆਂ ਨੂੰ ਸ਼ਰਨ ਦੇਣ ਲਈ ਨਹੀਂ ਕੀਤਾ ਜਾਵੇ।

ਇਹ ਵੀ ਪੜੋ:ਕਾਬੁਲ ’ਚ ਤੜਕਸਾਰ ਹੋਏ ਮੁੜ ਧਮਾਕੇ

ABOUT THE AUTHOR

...view details