ਸ਼ਿਕਾਗੋ: ਅਮਰੀਕਾ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਫੈਡਰਲ ਸਰਕਾਰ ਇੱਕ ਸਾਲ ਵਿੱਚ ਸੁਣਾਈ ਗਈ ਮੌਤ ਦੀ ਸਜ਼ਾ ਗਿਣਤੀ ਦੇ ਮਾਮਲੇ ਵਿੱਚ ਦੇਸ਼ ਦੇ ਹੋਰ ਰਾਜਾਂ ਨਾਲੋਂ ਅੱਗੇ ਰਹੀ ਹੈ। ਇਹ ਬੁੱਧਵਾਰ ਨੂੰ ਜਾਰੀ ਕੀਤੀ ਗਈ ਸਲਾਨਾ ਰਿਪੋਰਟ ਵਿੱਚ ਮੌਤ ਦੀ ਸਜ਼ਾ ਨੂੰ ਲਾਗੂ ਕਰਨ ਬਾਰੇ ਦੱਸਿਆ ਗਿਆ ਹੈ।
‘death penalty information centre’ ਦੀ ਰਿਪੋਰਟ ਦੇ ਮੁਤਾਬਕ, ਸੰਘੀ ਸਰਕਾਰ ਨੇ ਇਸ ਸਾਲ ਮੌਤ ਦੀ ਸਜ਼ਾ ਨੂੰ 17 ਸਾਲਾਂ ਦੇ ਅੰਤਰਾਲ ਤੋਂ ਬਾਅਦ ਮੁੜ ਬਹਾਲ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ 10 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ। 1880 ਦੇ ਦਹਾਕੇ ਤੋਂ ਬਾਅਦ ਕਿਸੇ ਵੀ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਮੌਤ ਦੀ ਸਜ਼ਾ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਅਮਰੀਕਾ ਵਿੱਚ ਇਹ ਰਿਪੋਰਟ ਇੱਕ ਅਜਿਹੇ ਸਮੇਂ ਆਈ ਹੈ ਜਦੋਂ ਮੌਤ ਦੀ ਸਜ਼ਾ ਦੀ ਹਮਾਇਤ ਘੱਟ ਰਹੀ ਹੈ।