ਪੰਜਾਬ

punjab

ETV Bharat / international

ਨਿਊਜੀਲੈਂਡ ‘ਚ ਅੱਤਵਾਦੀ ਹਮਲਾ, ਹਮਲਾਵਰ ਮੌਕੇ ‘ਤੇ ਢੇਰ - police killed

ਨਿਊਜੀਲੈਂਡ ਵਿੱਚ ਅੱਤਵਾਦੀ ਹਮਲਾ ! ਆਈਐਸਆਈਐਸ ਅੱਤਵਾਦੀ ਨੇ ਸੁਪਰਮਾਰਕੀਟ ਵਿੱਚ ਲੋਕਾਂ ਨੂੰ ਮਾਰਿਆ ਚਾਕੂ, ਪੁਲਿਸ ਨੇ ਕੀਤਾ ਢੇਰ।

ਨਿਊਜੀਲੈਂਡ ‘ਚ ਅੱਤਵਾਦੀ ਹਮਲਾ
ਨਿਊਜੀਲੈਂਡ ‘ਚ ਅੱਤਵਾਦੀ ਹਮਲਾ

By

Published : Sep 3, 2021, 2:14 PM IST

ਔਕਲੈਂਡ: ਨਿਊਜੀਲੈਂਡ ਦੇ ਔਕਲੈਂਡ ਸਥਿਤ ਇੱਕ ਸੁਪਰਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਛੁਰੇਬਾਜੀ ਦੀ ਘਟਨਾ ਹੋਈ। ਇਸ ਘਟਨਾ ਬਾਰੇ ਦੇਸ਼ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਹੈ। ਪੀਐਮ ਜੇਸਿੰਡਾ ਅਰਡਰਨ ਨੇ ਕਿਹਾ ਕਿ ਆਈਐਸਆਈਐਸ ਵਲੋਂ ਭੜਕਾਏ ਇੱਕ ਅੱਤਵਾਦੀ ਨੇ ਸ਼ੁੱਕਰਵਾਰ ਨੂੰ ਔਕਲੈਂਡ ਦੀ ਇੱਕ ਸੁਪਰਮਾਰਕੀਟ ਵਿੱਚ ਛੇ ਲੋਕਾਂ ਨੂੰ ਚਾਕੂ ਮਾਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਪੀਐਮ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਨਿੰਦਣਯੋਗ ਸੀ, ਨਫਰਤ ਨਾਲਭਰਿਆ ਹੋਇਆ ਸੀ ਅਤੇ ਗਲਤ ਸੀ।

ਪੁਲਿਸ ਨੇ ਗੋਲੀਆਂ ਮਾਰ ਕੇ ਢੇਰ ਕੀਤਾ ਹਮਲਾਵਰ

ਇਸ ਦੇ ਨਾਲ ਹੀ, ਪੁਲਿਸ ਨੇ ਉਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਪੀਐਮ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਨਿੰਦਣਯੋਗ ਸੀ, ਨਫਰਤ ਨਾਲ ਭਰਿਆ ਹੋਇਆ ਸੀ ਅਤੇ ਗਲਤ ਸੀ। ਉਨ੍ਹਾਂ ਕਿਹਾ ਕਿ ਹਮਲਾਵਰ ਇੱਕ ਸ਼੍ਰੀਲੰਕਾਈ ਨਾਗਰਿਕ ਸੀ ਜੋ 2011 ਵਿੱਚ ਨਿਊਜੀਲੈਂਡ ਆਇਆ ਸੀ। ਛੁਰੇਬਾਜੀ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੁਲਾਜਮ ਮੌਕੇ ‘ਤੇ ਪੁੱਜੇ ਅਤੇ ਹਮਲਾਵਰ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ। ਹਮਲਾਵਰ ਨੇ ਛੇ ਲੋਕਾਂ ਨੂੰ ਚਾਕੂ ਮਾਰ ਕੇ ਜਖ਼ਮੀ ਕੀਤਾ। ਉਥੇ ਹੀ, ਡਰੇ ਹੋਏ ਲੋਕਾਂ ਨੂੰ ਸੁਪਰ ਮਾਰਕੀਟ ਤੋਂ ਬਾਹਰ ਕੱਢਦੇ ਹੋਏ ਵੇਖਿਆ ਗਿਆ।।

ਕਾਊਂਟਡਾਊਨ ਸੁਪਰਮਾਰਕੀਟ ‘ਚ ਵਾਪਰੀ ਘਟਨਾ

ਪੁਲਿਸ ਨੇ ਕਿਹਾ ਕਿ ਹਮਲਾ ਉਸ ਸਮੇਂ ਹੋਇਆ ਜਦੋਂ ਹਮਲਾਵਰ ਸ਼ਹਿਰ ਦੇ ਨਿਊ ਲਿਨ ਉਪਨਗਰ ਵਿੱਚ ਕਾਉਂਟਡਾਊਨ ਸੁਪਰ ਮਾਰਕੀਟ ਵਿੱਚ ਦਾਖਲ ਹੋਇਆ। ਇਸ ਦੌਰਾਨ ਲੋਕ ਦੁਪਹਿਰ ਵਿੱਚ ਖਰੀਦਦਾਰੀ ਕਰ ਰਹੇ ਸਨ। ਪੁਲਿਸ ਨੇ ਅੱਤਵਾਦੀ ਨੂੰ ਲੱਭ ਲਿਆ ਅਤੇ ਫੇਰ ਉਸ ਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਉਹ ਘਟਨਾ ਵਾਲੀ ਥਾਂ ‘ਤੇ ਹੀ ਮਾਰਿਆ ਗਿਆ।

ਇਹ ਵੀ ਪੜ੍ਹੋ:ਪੰਜਸ਼ੀਰ ਘਾਟੀ ’ਤੇ ਕਬਜ਼ੇ ਲਈ ਲੜਾਈ ਹੋਈ ਤੇਜ਼

ABOUT THE AUTHOR

...view details