ਪੰਜਾਬ

punjab

ETV Bharat / international

ਟਰੰਪ ਦੀ ਭਾਰਤ ਫੇਰੀ: ਤਰੀਕਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਹੋ ਰਹੀ ਹੈ ਗੱਲਬਾਤ - ਟਰੰਪ ਦੀ ਭਾਰਤ ਫੇਰੀ

ਦੋਵਾਂ ਦੇਸ਼ਾਂ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੰਭਾਵਤ ਭਾਰਤ ਯਾਤਰਾ ਨੂੰ ਲੈ ਕੇ ਵਿਚਾਰ ਵਟਾਂਦਰੇ ਹੋ ਰਹੇ ਹਨ। ਯਾਤਰਾ ਦੀਆਂ ਤਰੀਕਾਂ ਨੂੰ ਅੰਤਮ ਰੂਪ ਦੇਣ ਲਈ ਦੋਵੇਂ ਧਿਰਾਂ ਸੰਪਰਕ ਵਿੱਚ ਹਨ।

ਡੋਨਾਲਡ ਟਰੰਪ
ਡੋਨਾਲਡ ਟਰੰਪ

By

Published : Jan 15, 2020, 2:57 AM IST

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੇ ਸੰਭਾਵਤ ਦੌਰੇ ਦੀ ਤਰੀਕ ਦਾ ਫੈਸਲਾ ਕਰਨ ਲਈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਵਿਚਾਰ ਵਟਾਂਦਰੇ ਚੱਲ ਰਹੇ ਹਨ।

ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ, "ਦੋਵੇਂ ਧਿਰ ਤਰੀਕ ਤੈਅ ਕਰਨ ਲਈ ਗੱਲਬਾਤ ਕਰ ਰਹੀਆਂ ਹਨ।"

ਭਾਰਤ ਨੇ ਟਰੰਪ ਨੂੰ ਪਿਛਲੇ ਸਾਲ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਪਰ ਪਹਿਲਾਂ ਤੋਂ ਨਿਸ਼ਚਤ ਸਮਾਗਮਾਂ ਕਾਰਨ ਉਹ ਨਹੀਂ ਆ ਸਕੇ ਸੀ।
ਸੰਕੇਤ ਹਨ ਕਿ ਅਗਲੇ ਕੁੱਝ ਮਹੀਨਿਆਂ ਵਿੱਚ ਟਰੰਪ ਭਾਰਤ ਦਾ ਦੌਰਾ ਕਰ ਸਕਦੇ ਹਨ।

ਇਹ ਵੀ ਪੜ੍ਹੋ: ਇਰਾਕ: ਪ੍ਰਦਰਸ਼ਨ ਕਵਰ ਕਰ ਰਹੇ 2 ਪੱਤਰਕਾਰਾਂ ਦਾ ਗੋਲੀ ਮਾਰ ਕੇ ਕਤਲ

ਸੂਤਰਾਂ ਨੇ ਕਿਹਾ ਕਿ ਫੇਰੀ ਦੀ ਤਰੀਕ ਵਾਸ਼ਿੰਗਟਨ ਵਿੱਚ ਉਨ੍ਹਾਂ ਰਾਜਨੀਤਿਕ ਘਟਨਾਵਾਂ ਉੱਤੇ ਵੀ ਨਿਰਭਰ ਕਰੇਗੀ ਜਿਥੇ ਟਰੰਪ ਖ਼ਿਲਾਫ਼ ਮਹਾਂਪਭਿਯੋਗ ਦੀ ਪ੍ਰਕਿਰਿਆ ਚੱਲ ਰਹੀ ਹੈ।

ਸਤੰਬਰ 2019 ਵਿੱਚ ਆਪਣੀ ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ ਸੀ।

ਵਿਦੇਸ਼ ਮੰਤਰੀ ਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਮਹੀਨੇ ਵਾਸ਼ਿੰਗਟਨ ਦੇ ਦੌਰੇ ਦੌਰਾਨ ਅਮਰੀਕੀ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਭਾਰਤ ਟਰੰਪ ਦੀ ਮੇਜ਼ਬਾਨੀ ਦਾ ਇੰਤਜ਼ਾਰ ਕਰ ਰਿਹਾ ਹੈ।

ਇਸ ਸਾਲ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਇੱਕ ਵਾਰ ਫਿਰ ਉਮੀਦਵਾਰ ਹੋਣਗੇ।

ABOUT THE AUTHOR

...view details