ਪੰਜਾਬ

punjab

ETV Bharat / international

ਸਰਫਸਾਈਡ ਬਿਲਡਿੰਗ ਹਾਦਸਾ: ਫਲੋਰਿਡਾ ਦੀ ਇਮਾਰਤ ਪੂਰੀ ਤਰ੍ਹਾਂ ਕੀਤੀ ਗਈ ਢਹਿ ਢੇਰੀ - ਅਮਰੀਕਾ

ਅਮਰੀਕਾ ਦੇ ਦੱਖਣਪੂਰਬੀ ਰਾਜ ਫਲੋਰਿਡਾ ’ਚ 24 ਜੂਨ ਨੂੰ ਇੱਕ ਇਮਾਰਤ ਢਹਿ ਢੇਰੀ ਹੋ ਗਈ ਸੀ ਜਿਸ ’ਚ ਮਰਨਵਾਲੀਆਂ ਦੇ ਗਿਣਤੀ 24 ਹੋ ਗਈ ਹੈ।

ਸਰਫਸਾਈਡ ਬਿਲਡਿੰਗ ਹਾਦਸਾ: ਫਲੋਰਿਡਾ ਦੀ ਇਮਾਰਤ ਪੂਰੀ ਤਰ੍ਹਾਂ ਕੀਤੀ ਗਈ ਢਹਿ ਢੇਰੀ
ਸਰਫਸਾਈਡ ਬਿਲਡਿੰਗ ਹਾਦਸਾ: ਫਲੋਰਿਡਾ ਦੀ ਇਮਾਰਤ ਪੂਰੀ ਤਰ੍ਹਾਂ ਕੀਤੀ ਗਈ ਢਹਿ ਢੇਰੀ

By

Published : Jul 5, 2021, 1:08 PM IST

ਸਰਫਸਾਈਡ:ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਸਫੋਟਕ ਦੇ ਮਾਹਰਾਂ ਨੇ ਬੋਰਿੰਗ ਸੁਰਾਖ ਨੂੰ ਸਮਾਪਤ ਕਰ ਦਿੱਤਾ ਹੈ ਅਤੇ ਐਤਵਾਰ ਨੂੰ ਉਨ੍ਹਾਂ ਚ ਵਿਸਫੋਟਕ ਪਾਉਣ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਵਿਸਫੋਟ ਦੱਖਣ ਫਲੋਰਿਡਾ ਕੋਂਡੋ ਇਮਾਰਤ ਦੇ ਅਜੇ ਵੀ ਖੜੇ ਹਿੱਸਿਆ ਨੂੰ ਥੱਲੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਅ ਕਾਰਜ ਕਰ ਰਹੀਆਂ ਟੀਮਾਂ ਦੇ ਲਈ ਹੋਰ ਖੇਤਰਾਂ ਨੂੰ ਖੋਲ੍ਹਣ ਦਾ ਕੰਮ ਕੀਤਾ ਜਾਣਾ ਚਾਹੀਦਾ ਹੈ।

ਸਰਫਸਾਈਡ ਬਿਲਡਿੰਗ ਹਾਦਸਾ

ਮਿਆਮੀ ਡੇਂਡ ਕਾਉਂਟੀ ਦੀ ਮੇਅਰ ਡੇਨਿਐਲਾ ਲੇਵਿਨ ਕਾਵਾ ਨੇ ਕਿਹਾ ਹੈ ਕਿ ਬਚਾਅ ਦਲ ਹਾਦਸੇ ਤੋਂ ਬਾਅਦ ਸਭ ਕੁਝ ਸਾਫ ਹੋਣ ਦਾ ਇੰਤਜਾਰ ਕਰ ਰਹੇ ਹਨ ਅਤੇ ਫਿਰ ਮਲਬੇ ਦੇ ਥੱਲੇ ਜਿੰਦਾ ਬਚੇ ਲੋਕਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਚ ਤੁਰੰਤ ਵਾਪਸ ਆ ਜਾਣਗੇ। ਅਧਿਕਾਰੀਆਂ ਨੇ ਪਹਿਲਾ ਕਿਹਾ ਸੀ ਕਿ ਵਿਸਫੋਟ ਦੇ ਇੱਕ ਘੰਟੇ ਬਾਅਦ ਤਲਾਸ਼ੀ ਮੁੜ ਤੋਂ ਸ਼ੁਰੂ ਹੋ ਸਕਦੀ ਹੈ।

ਲੇਵਿਨ ਕਾਵਾ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 24 ਜੂਨ ਦੇ ਹਾਦਸੇ ਦੇ ਪਹਿਲੇ 24 ਘੰਟੇ ’ਚ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ ਪਰ ਅਸੀਂ ਖੜ੍ਹੇ ਹਾਂ ਅਸੀਂ ਅੰਦਰ ਜਾਣ ਲਈ ਤਿਆਰ ਹਾਂ ਇਸ ਕੰਮ ਚ ਦਿਨ ਰਾਤ ਨਹੀਂ ਦੇਖਿਆ ਜਾ ਰਿਹਾ ਹੈ।

ਮਿਆਮੀ ਡੇਡ ਅਸਿਸਟੇਂਟ ਫਾਇਰ ਚੀਫ ਰੈਡ ਜੱਦਲਾਹ ਨੇ ਕਿਹਾ ਕਿ ਬਚਾਅ ਦਲ ਉਮੀਦ ਕਰ ਰਿਹਾ ਹੈ ਕਿ ਵਿਸਫੋਟ ਉਨ੍ਹਾਂ ਨੂੰ ਗੈਰੇਜ ਦੇ ਉਨ੍ਹਾਂ ਹਿੱਸਿਆ ਤੱਕ ਪਹਿਲਾ ਵਾਰ ’ਚ ਪਹੁੰਚਾ ਸਕਦਾ ਹੈ ਜਿਨ੍ਹਾਂ ਤੇ ਉਨ੍ਹਾਂ ਨੇ ਫੋਕਸ ਕੀਤਾ ਹੋਇਆ ਹੈ। ਨਾਲ ਹੀ ਮਲਬੇ ਦੇ ਹੇਠਾਂ ਲੋਕਾਂ ਨੂੰ ਵੀ ਉਮੀਦ ਮਿਲ ਸਕਦੀ ਹੈ।

ਜੱਦਲਾਹ ਨੇ ਐਤਵਾਰ ਸਵੇਰ ਸਮੇਂ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਕਿ ਵਿਸਫੋਟ ਦਾ ਸਮਾਂ ਰਾਤ ਦੇ 10 ਵਜੇ ਐਤਵਾਰ ਅਤੇ ਸੋਮਵਾਰ ਸਵੇਰ 3 ਵਜੇ ਦੇ ਵਿਚਾਲੇ ਨਿਧਾਰਿਤ ਕੀਤਾ ਗਿਆ ਸੀ। ਲੇਵਿਨ ਕਾਵਾ ਨੇ ਉਸ ਸਮੇਂ ਦੀ ਸੀਮਾ ਪੁਸ਼ਟੀ ਕੀਤੀ।

ਦੱਸ ਦਈਏ ਕਿ ਢਹਿ ਢੇਰੀ ਹੋਈ ਇਮਾਰਤ ਦੇ ਉੱਤਰ ਅਤੇ ਦੱਖਣ ਦੇ ਹਿੱਸੇ ਨੂੰ ਐਤਵਾਰ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਵਿਸਫੋਟ ਦੇ ਦੌਰਾਨ ਦੂਜੇ ਇਮਾਰਤਾਂ ਦੇ ਲੋਕਾਂ ਨੂੰ ਧੂੜ ਕਾਰਨ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਸਰਫਸਾਈਡ ਇਮਾਰਤ ਨੂੰ ਢਹਿ ਢੇਰੀ ਕਰਨ ਦਾ ਫੈਸਲਾ ਚਿੰਤਾ ਵਧਣ ਤੋਂ ਬਾਅਦ ਲਿਆ ਗਿਆ ਕਿਉਕਿ ਨੁਕਸਾਨ ਵਾਲੀ ਇਮਾਰਤ ਦਾ ਡਿੱਗਣ ਦਾ ਖਤਰਾ ਸੀ। ਜਿਸ ਨਾਲ ਥੱਲੇ ਕੰਮ ਕਰ ਰਹੇ ਕਮਰਚਾਰੀਆਂ ਦੀ ਜਾਨ ਨੂੰ ਜੋਖਿਸ ਸੀ। ਜਿਸ ਕਾਰਨ ਕੁਝ ਖੇਤਰਾਂ ਚ ਕੰਮ ਨੂੰ ਬੰਦ ਕਰ ਦਿੱਤਾ ਗਿਆ ਸੀ।

ਲੇਵਿਨ ਕਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਲੋਕਾਂ ਦੀ ਭਾਲ ਕਰਨ ਲਈ ਹਰ ਇੱਕ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਚ ਉਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਦਾ ਸਾਥ ਮਿਲ ਰਿਹਾ ਹੈ।

ਹਾਦਸੇ ਦੌਰਾਨ ਲਾਪਤਾ ਹੋਏ ਪਾਲਤੂ ਜਾਨਵਰਾਂ ਤੇ ਲੇਵਿਨ ਕਾਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਪਹਿਲਾਂ ਹੀ ਕਿਹਾ ਗਿਆ ਹੈ ਕਿ ਹਰ ਇੱਕ ਜਾਨਵਰ ਦੀ ਭਾਲ ਲਈ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾਵੇ।

ਸਰਫਸਾਇਡ ਇਮਾਰਤ ’ਚ ਤਲਾਸ਼ੀ ਸ਼ਨੀਵਾਰ ਦੁਪਹਿਰ ਨੂੰ ਰੋਕ ਦਿੱਤੀ ਗਈ ਤਾਂ ਜੋ ਕਰਮਚਾਰੀਆਂ ਵੱਲੋਂ ਡ੍ਰਿਲਿੰਗ ਦਾ ਕੰਮ ਸ਼ੁਰੂ ਕੀਤਾ ਜਾ ਸਕੇ ਅਤੇ ਵਿਸਫੋਟਕ ਪਾ ਸਕਣ।

ਰਾਹਤ ਕਰਮੀਆਂ ਨੇ ਹੁਣ ਤੱਕ 24 ਲੋਕਾਂ ਦੀ ਲਾਸ਼ਾਂ ਬਰਾਮਦ ਕੀਤੇ ਹਨ ਜਿਨ੍ਹਾਂ ਚ 121 ਅਜੇ ਵੀ ਲਾਪਤਾ ਹਨ। ਮਿਆਮੀ ਡੇਡ ਪੁਲਿਸ ਵਿਭਾਗ ਨੇ ਸ਼ਨੀਵਾਰ ਰਾਤ ਨੂੰ ਮਾਰੇ ਗਏ ਲੋਕਾਂ ਦੀ ਸੂਚੀ ਚ 48 ਸਾਲਾਂ ਪ੍ਰੇਸੀਲਾ ਕੈਟਾਰੋਸੀ ਅਤੇ 81 ਸਾਲਾ ਗੋਂਜਾਲੋ ਟੋਰੋ ਨੂੰ ਸ਼ਾਮਲ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਵੀਰਵਾਰ ਨੂੰ ਚੰਪਲੇਨ ਟਾਵਰਸ ਚ ਵਿਸਫੋਟ ’ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਇਮਾਰਤ ਦੇ ਕੁਝ ਹਿੱਸੇ ਨੂੰ ਢਹਿ ਝੇਰੀ ਕਰ ਦਿੱਤਾ ਗਿਆ ਜਿਸ ਨਾਲ ਰਾਹਤ ਕਰਮੀ ਖਤਰੇ ਚ ਪੈ ਗਏ ਜਿਸ ਕਾਰਨ ਉਨ੍ਹਾਂ ਨੇ ਕੰਮ ਨੂੰ 15 ਘੰਟੇ ਲਈ ਰੋਕ ਦਿੱਤਾ।

ਟ੍ਰਾਪਿਕਲ ਸਟਰਾਮ ਐਲਸਾ ਦੇ ਨੇੜੇ ਆਉਣ ਉਨ੍ਹਾਂ ਯੋਜਨਾਵਾਂ ਚ ਐਮਰਜੈਸੀ ਵਧਾ ਦਿੱਤੀ ਗਈ ਜਿਨ੍ਹਾਂ ਦਾ ਅਨੁਮਾਨ ਹੈ ਕਿ ਸੋਮਵਾਰ ਤੱਕ ਥੇਰ ਚ ਤੇਜ਼ ਹਵਾਵਾ ਚਲ ਸਕਦੀਆਂ ਹਨ। ਤਾਜ਼ਾ ਭਵਿੱਖਬਾਣੀਆਂ ਨੇ ਤੂਫਾਨ ਨੂੰ ਪੱਛਮ ਵੱਲ ਧੱਕ ਦਿੱਤਾ ਹੈ, ਜ਼ਿਆਦਾਤਰ ਦੱਖਣੀ ਫਲੋਰਿਡਾ ਨੂੰ ਛੱਡ ਕੇ, ਪਰ ਰਾਸ਼ਟਰੀ ਤੂਫਾਨ ਕੇਂਦਰ ਦੇ ਮੌਸਮ ਵਿਗਿਆਨੀ ਰਾਬਰਟ ਮੂਲੇਡਾ ਨੇ ਕਿਹਾ ਕਿ ਇਹ ਖੇਤਰ ਅਜੇ ਵੀ ਪ੍ਰਭਾਵ ਨੂੰ ਮਹਿਸੂਸ ਕਰ ਸਕਦਾ ਹੈ.

ਜੱਦਲਾਹ ਦਾ ਕਹਿਣਾ ਹੈ ਕਿ ਵਿਸਫੋਟ ਦਾ ਉਦੇਸ਼ ਇਮਾਰਤ ਦੇ ਬਾਕੀ ਬਚੇ ਕੰਮ ਨੂੰ ਥੱਲੇ ਤੋਂ ਸਿੱਧਾ ਅਤੇ ਸੜਕ ਦੇ ਕਿਨਾਰੇ ਲਿਆਉਣਾ ਹੈ। ਵਿਸਫੋਟ ਦੀ ਇਸ ਢੰਗ ਨੂੰ ਉਰਜਾਵਾਨ ਡਿਲਾਉਣਾ ਕਿਹਾ ਜਾਂਦਾ ਹੈ ਜਿਸ ’ਚ ਛੋਟੇ ਵਿਸਫੋਟ ਉਪਕਰਣਾ ਦਾ ਇਸਤੇਮਾਲ ਕੀਤਾ ਜਾਂਦਾ ਹੈ

ਸੂਬੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਫਲੋਰਿਡਾ ਦੇ ਡੇਲਰੇ ਬੀਚ ਚ ਸਥਿਤ ਇੱਕ ਆਮ ਠੇਕੇਦਾਰ ਬੀਜੀ ਗਰੁੱਪ ਨੂੰ ਵਿਸਫੋਟ ਦੀ ਅਗਵਾਈ ਕਰਨ ਦੇ ਲਈ ਕੰਮ ’ਤੇ ਰੱਖਿਆ ਸੀ। ਇਸ ਬਾਰੇ ’ਚ ਉਨ੍ਹਾਂ ਨੇ ਤੁਰੰਤ ਜਵਾਬ ਨਹੀਂ ਦਿੱਤਾ ਪਰ ਪ੍ਰਾਜੈਕਟਾਂ ਲਈ ਇਕ ਇਕਰਾਰਨਾਮਾ ਰਾਜ ਨੂੰ ਕੰਪਨੀ ਨੂੰ $935,000 ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।

ਰਾਜ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਮੈਰੀਲੈਂਡ ਸਥਿਤ ਕੰਟਰੋਲਡ ਡੈਮੋਲੀਸ਼ਨ ਇੰਕ ਨਾਲ ਸਬ-ਕੰਟਰੈਕਟ ਕਰ ਰਹੀ ਹੈ। ਜਿਸ ’ਤੇ ਮਾਹਰਾਂ ਦਾ ਕਹਿਣਾ ਹੈ ਕਿ ਯੂਐਸ ਚ ਘੱਟ ਕੰਪਨੀਆਂ ਹਨ ਜੋ ਵਿਸਫੋਟ ਦਾ ਇਸਤੇਮਾਲ ਕਰਕੇ ਇਮਾਰਤਾਂ ਨੂੰ ਢਹਿ ਢੇਰੀ ਕਰਦੀਆਂ ਹਨ।

ਅਧਿਕਾਰੀਆਂ ਨੇ ਮੰਨਿਆ ਹੈ ਕਿ 4 ਜੁਲਾਈ ਦੀ ਛੁੱਟੀ ਦੇ ਦੌਰਾਨ ਤ੍ਰਾਸਦੀ ਜਾਰੀ ਹੈ।

ਲੇਵਿਨ ਕਾਵਾ ਨੇ ਕਿਹਾ ਕਿ ਇਹ 4 ਜੁਲਾਈ ਸਾਨੂੰ ਯਾਦ ਕਰਵਾਉਂਦਾ ਰਹੇਗਾ ਕਿ ਦੇਸ਼ਭਗਤੀ ਸਿਰਫ ਦੇਸ਼ ਦੇ ਪ੍ਰਤੀ ਵਫਾਦਾਰੀ ਨਹੀਂ ਹੈ ਇੱਕ ਦੂਜੇ ਦੇ ਪ੍ਰਤੀ ਵਫਾਦਾਰੀ ਦੇ ਬਾਰੇ ਚ ਹੈ। ਸਾਡੇ ਭਾਈਚਾਰੇ ਦੇ ਲਈ ਹੈ ਉਨ੍ਹਾਂ ਲੋੜਵੰਦ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਂ ਜਾਂ ਕਹਾਣੀਆਂ ਨੂੰ ਅਸੀਂ ਕਦੇ ਨਹੀਂ ਜਾਂਦੇ ਪਰ ਉਨ੍ਹਾਂ ਦੇ ਨਾਲ ਅਸੀਂ ਰਹਿਦਿਲੀ ਨਾਲ ਜੁੜੇ ਹੋਏ ਹੁੰਦੇ ਹਨ।

ਇਹ ਵੀ ਪੜੋ: ਟੋਕਿਓ 'ਚ ਜ਼ਮੀਨ ਖਿਸਕਣ ਕਾਰਨ ਕਈ ਘਰ ਰੂੜੇ,19 ਲੋਕ ਹੋਏ ਲਾਪਤਾ

ABOUT THE AUTHOR

...view details