ਨਵੀਂ ਦਿੱਲੀ: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਵਿਰੁੱਧ ਜੰਗ ਚੱਲ ਰਹੀ ਹੈ। ਇਸੇ ਵਿਚਾਲੇ ਹੁਣ ਅਮਰੀਕਾ ਤੋਂ ਇੱਕ ਉਮੀਦ ਆਈ ਹੈ ਕਿ ਅਮਰੀਕੀ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੀ ਨਵੀਂ ਵੈਕਸੀਨ ਦੇ ਚੂਹਿਆਂ ਉੱਤੇ ਸਫ਼ਲ ਪਰੀਖਣ ਕਰ ਲਏ ਹਨ।
ਅਮਰੀਕਾ 'ਚ ਕੋਰੋਨਾ ਨੂੰ ਖ਼ਤਮ ਕਰਨ ਵਾਲੀ ਵੈਕਸੀਨ ਦਾ ਸਫ਼ਲ ਪਰੀਖਣ - ਅਮਰੀਕਾ 'ਚ ਕੋਰੋਨਾ ਨੂੰ ਖ਼ਤਮ ਕਰਨ ਵਾਲੀ ਵੈਕਸੀਨ
ਅਮਰੀਕਾ ਨੇ ਕੋਰੋਨਾ ਨੂੰ ਖ਼ਤਮ ਕਰਨ ਵਾਲੀ ਵੈਕਸੀਨ ਦਾ ਸਫ਼ਲ ਪਰੀਖਣ ਕੀਤਾ ਹੈ। ਉਨ੍ਹਾਂ ਇਹ ਪੀਰਖਣ ਚੂਹਿਆਂ ਉੱਤੇ ਕੀਤਾ ਹੈ।
ਅਮਰੀਕਾ 'ਚ ਯੂਨੀਵਰਸਿਟੀ ਆੱਫ਼ ਪੀਟਰਜ਼ਬਰਗ ਦੇ ਸਕੂਲ ਆੱਫ਼ ਮੈਡੀਸਨ ਦੇ ਖੋਜੀ ਆਂਦਰੀਆ ਗੈਂਬੋਟੋ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 2003 ਵਿੱਚ ਸਾਰਸ-2 ਅਤੇ 2014 ਵਿੱਚ ਐੱਮਈਆਰਐੱਸ ਦਾ ਤਜ਼ਰਬਾ ਹੈ। ਇਸੇ ਦਾ ਲਾਹਾ ਲੈਂਦਿਆਂ ਜੋ ਖੋਜ ਕੀਤੀ ਹੈ, ਉਸ ਵੈਕਸੀਨ ਨਾਲ ਕੋਰੋਨਾ ਵਾਇਰਸ ਦੀ ਲਾਗ ਨੂੰ ਮਜ਼ਬੂਤੀ ਨਾਲ ਰੋਕਿਆ ਜਾ ਸਕਦਾ ਹੈ।
ਚੂਹਿਆਂ ਉੱਤੇ ਪਰੀਖਣ ਦੇ ਉਤਸਾਹਜਨਕ ਨਤੀਜੇ ਮਿਲਣ ਤੋਂ ਬਾਅਦ ਖੋਜੀਆਂ ਨੇ ਅਮਰੀਕੀ ਫ਼ੂਡ ਐਂਡ ਡ੍ਰੱਗ ਐਡਮਿਨਿਸਟ੍ਰੇਸ਼ਨ ਵਿੱਚ ਇਸ ਦੇ ਮਨੁੱਖੀ ਪਰੀਖਣ ਦੀ ਇਜਾਜ਼ਤ ਮੰਗੀ ਹੈ। ਦੱਸ ਦਈਏ ਕਿ 11 ਲੱਖ ਦੇ ਲਗਭਗ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ ਤੇ ਇਸ ਵਾਇਰਸ ਕਾਰਨ 59,000 ਲੋਕਾਂ ਦੀ ਮੌਤ ਹੋ ਗਈ ਹੈ।