ਨਵੀਂ ਦਿੱਲੀ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਇੱਕ ਭਾਰਤੀ ਵਿਦਿਆਰਥੀ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਥੌਮਸਨ ਰਿਵਰਜ਼ ਯੂਨੀਵਰਸਿਟੀ ਦਾ 23 ਸਾਲਾ ਵਿਦਿਆਰਥੀ ਆਪਣੇ ਮਿਤਰਾਂ ਨਾਲ ਨਦੀ ਵਿੱਚ ਤੈਰਾਕੀ ਕਰਨ ਗਿਆ ਸੀ। ਨਦੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਪਾਣੀ ਵਿੱਚ ਵਹਿ ਗਿਆ, ਉਸ ਦੀ ਤਲਾਸ਼ ਲਈ ਅਣਥੱਕ ਯਤਨ ਕੀਤੇ ਗਏ।
ਕੈਮਲੂਪਸ ਆਰਸੀਐੱਮਪੀ ਨੇ ਫ਼ਿਲਹਾਲ ਵਿਦਿਆਰਥੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਅਤੇ ਭਾਰਤ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।