ਪੰਜਾਬ

punjab

ETV Bharat / international

ਨਾਸਾ ਪੁਲਾੜ ਯਾਤਰੀਆਂ ਨੇ 45 ਸਾਲਾਂ 'ਚ ਪਹਿਲੀ ਵਾਰ ਮੈਕਸੀਕੋ ਦੀ ਖਾੜੀ 'ਚ ਉਤਾਰਿਆ ਸਪੇਸਐਕਸ ਕੈਪਸੂਲ - ਅਮਰੀਕੀ ਪੁਲਾੜ ਏਜੰਸੀ ਨਾਸਾ

ਅਮਰੀਕੀ ਪੁਲਾੜ ਕੰਪਨੀ ਸਪੇਸਐਕਸ ਦਾ ਕਰੂ ਡਰੈਗਨ ਕੈਪਸੂਲ ਧਰਤੀ ਉੱਤੇ ਪਰਤ ਆਇਆ ਹੈ। ਇਸ ਰਾਹੀਂ ਨਾਸਾ ਦੇ ਦੋ ਪੁਲਾੜ ਯਾਤਰੀਆਂ ਨੂੰ ਖਾੜੀ ਵਿਚ ਉਤਾਰਿਆ ਗਿਆ।

ਫ਼ੋਟੋ।
ਫ਼ੋਟੋ।

By

Published : Aug 3, 2020, 7:21 AM IST

ਨਵੀਂ ਦਿੱਲੀ: ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋ ਪੁਲਾੜ ਯਾਤਰੀ ਨਿੱਜੀ ਕੰਪਨੀ ਸਪੇਸਐਕਸ ਦੇ ਡਰੈਗਨ ਨਾਂਅ ਦੇ ਕੈਪਸੂਲ ਵਿਚ ਸਵਾਰ ਹੋ ਕੇ ਪੁਲਾੜ ਤੋਂ ਖਾੜੀ ਵਿੱਚ ਉਤਰੇ ਹਨ। 45 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਨਾਸਾ ਦਾ ਕੋਈ ਪੁਲਾੜ ਯਾਤਰੀ ਖਾੜੀ ਵਿੱਚ ਉਤਰਿਆ ਹੈ।

ਸਪੇਸਐਕਸ ਕਰੂ ਡ੍ਰੈਗਨ ਐਂਡੇਵਰ ਦੇ ਚਾਰ ਮੁੱਖ ਪੈਰਾਸ਼ੂਟ ਹੌਲੀ-ਹੌਲੀ ਹੇਠਾਂ ਉਤਰ ਗਏ ਜਦੋਂ ਸਪੇਸਸ਼ਿਪ ਦੁਪਹਿਰ 2:48 ਵਜੇ ਪੈਨਸਕੋਲਾ ਦੇ ਤੱਟ ਤੋਂ ਉਤਰਿਆ। ਦੋ ਪੁਲਾੜ ਯਾਤਰੀਆਂ ਵਿੱਚੋਂ ਇੱਕ ਡੌਗ ਹਰਲੇ ਨੇ ਕਿਹਾ, "ਇਹ ਸਾਡੇ ਲਈ ਸਚਮੁੱਚ ਮਾਣ ਵਾਲੀ ਗੱਲ ਹੈ।"

ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਮਹੀਨੇ ਪਹਿਲਾਂ ਕੈਪਸੂਲ ਲਾਂਚ ਕਰਨ ਫਲੋਰਿਡਾ ਗਏ ਸੀ, ਉਨ੍ਹਾਂ ਨੇ ਇਸ ਦੀ ਸੁਰੱਖਿਅਤ ਵਾਪਸੀ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਕਿਹਾ, "ਸਾਰਿਆਂ ਦਾ ਧੰਨਵਾਦ ! ਨਾਸਾ ਦੇ ਪੁਲਾੜ ਯਾਤਰੀ ਦੋ ਮਹੀਨੇ ਦੇ ਮਿਸ਼ਨ ਤੋਂ ਬਾਅਦ ਧਰਤੀ ਉੱਤੇ ਪਰਤ ਆਏ ਹਨ।"

ਜਾਣਕਾਰੀ ਮੁਤਾਬਕ 2011 ਵਿੱਚ ਆਖਰੀ ਪੁਲਾੜ ਸ਼ਟਲ ਦੇ ਉਡਾਣ ਭਰ ਤੋਂ ਬਾਅਦ ਤੋਂ ਹੀ ਅਮਰੀਕਾ ਨੂੰ ਇਸ ਮਕਸਦ ਲਈ ਰੂਸ ਉੱਤੇ ਨਿਰਭਰ ਰਹਿਣਾ ਪਿਆ ਹੈ। ਇਹ ਮਿਸ਼ਨ ਐਲਨ ਮਸਕ ਦੇ ਸਪੇਸਐਕਸ ਲਈ ਵੀ ਵੱਡੀ ਜਿੱਤ ਹੈ। ਅਮਰੀਕਾ ਨੇ ਦੋਵਾਂ ਕੰਪਨੀਆਂ ਨੂੰ ਉਨ੍ਹਾਂ ਦੇ "ਸਪੇਸ ਟੈਕਸੀ" ਦੇ ਠੇਕਿਆਂ ਲਈ ਤਕਰੀਬਨ 7 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ। ਹਾਲਾਂਕਿ, ਏਅਰਸਪੇਸ ਦਿੱਗਜ ਬੋਇੰਗ ਦੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।

ABOUT THE AUTHOR

...view details