ਟਕਸਟਲਾ ਗੁਟੀਰੇਜ਼ (ਮੈਕਸੀਕੋ) : ਦੱਖਣੀ ਮੈਕਸੀਕੋ ਵਿਚ ਸ਼ਰਨਾਰਥੀਆਂ (Refugees died in South Mexico accident) ਨੂੰ ਲੈ ਕੇ ਜਾ ਰਿਹਾ ਇਕ ਕਾਰਗੋ ਟਰੱਕ ਵੀਰਵਾਰ ਨੂੰ ਇਕ ਪੈਦਲ ਪੁਲ 'ਤੇ ਹਾਦਸਾਗ੍ਰਸਤ (South Mexico accident) ਹੋ ਗਿਆ, ਜਿਸ ਵਿਚ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਅਤੇ 54 ਹੋਰ ਜ਼ਖਮੀ (53 died, 54 more injured) ਹੋ ਗਏ। ਫੈਡਰਲ ਅਟਾਰਨੀ ਜਨਰਲ ਦੇ ਦਫਤਰ ਨੇ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਇਸ ਹਾਦਸੇ 'ਚ 53 ਲੋਕ ਮਾਰੇ ਗਏ ਹਨ ਅਤੇ ਜ਼ਖਮੀਆਂ 'ਚੋਂ ਤਿੰਨ ਦੀ ਹਾਲਤ ਗੰਭੀਰ ਹੈ। (Cargo Truck Crash in America)
ਚਿਆਪਾਸ ਰਾਜ ਦੇ ਸਿਵਲ ਡਿਫੈਂਸ ਦੇ ਦਫਤਰ ਦੇ ਮੁਖੀ ਲੁਈਸ ਮੈਨੁਅਲ ਮੋਰੇਨੋ ਨੇ ਕਿਹਾ ਕਿ 21 ਜ਼ਖਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਇਹ ਹਾਦਸਾ ਸੂਬੇ ਦੀ ਰਾਜਧਾਨੀ ਚਿਆਪਾਸ ਵੱਲ ਜਾਣ ਵਾਲੇ ਹਾਈਵੇਅ 'ਤੇ ਵਾਪਰਿਆ। ਘਟਨਾ ਸਥਾਨ ਦੀਆਂ ਫੋਟੋਆਂ ਵਿੱਚ ਪੀੜਤਾਂ ਨੂੰ ਫੁੱਟਪਾਥ ਅਤੇ ਟਰੱਕ ਦੇ ਕਾਰਗੋ ਡੱਬੇ ਦੇ ਅੰਦਰ ਦਿਖਾਇਆ ਗਿਆ ਹੈ। ਮੋਰੇਨੋ ਨੇ ਕਿਹਾ ਕਿ ਪੀੜਤ ਮੱਧ ਅਮਰੀਕਾ ਤੋਂ ਆਏ ਸ਼ਰਨਾਰਥੀ ਜਾਪਦੇ ਹਨ, ਹਾਲਾਂਕਿ ਉਨ੍ਹਾਂ ਦੀ ਨਾਗਰਿਕਤਾ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਹਾਦਸੇ 'ਚ ਬਚੇ ਕੁਝ ਲੋਕਾਂ ਨੇ ਦੱਸਿਆ ਕਿ ਉਹ ਗੁਆਂਢੀ ਦੇਸ਼ ਗੁਆਟੇਮਾਲਾ ਦੇ ਨਿਵਾਸੀ ਹਨ।