ਪੰਜਾਬ

punjab

ETV Bharat / international

ਅਮਰੀਕੀ ਸਿੱਖਾਂ ਨੇ ਟਰੱਕਾਂ ਵਾਲੇ ਵੀਰਾਂ ਲਈ ਲਾਇਆ ਲੰਗਰ, ਔਖੇ ਸਮੇਂ ਦੇ ਰਹੇ ਨੇ ਅਮਰੀਕਾ ਦਾ ਸਾਥ - sikhs giving food to truck drivers

ਅਮਰੀਕਾ ਦੇ ਸ਼ਹਿਰ ਕੈਲੀਫ਼ੋਰਨੀਆਂ ਵਿੱਚ 'ਸਿੱਖਸ ਫ਼ਾਰ ਹਿਊਮੈਨਟੀ' ਨੇ ਉਨ੍ਹਾਂ ਥਾਵਾਂ ਉੱਤੇ ਪਹੁੰਚ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛਕਾਇਆ, ਜਿਥੇ ਵੱਡੇ-ਵੱਡੇ ਗੋਦਾਮ ਹਨ ਅਤੇ ਟਰੱਕਾਂ ਵਾਲੇ ਵੀਰ ਆ-ਜਾ ਰਹੇ ਹਨ।

ਅਮਰੀਕੀ ਸਿੱਖਾਂ ਨੇ ਟਰੱਕਾਂ ਵਾਲੇ ਵੀਰਾਂ ਲਈ ਲਾਇਆ ਲੰਗਰ, ਔਖੇ ਸਮੇਂ ਦੇ ਰਹੇ ਨੇ ਅਮਰੀਕਾ ਦਾ ਸਾਥ
ਅਮਰੀਕੀ ਸਿੱਖਾਂ ਨੇ ਟਰੱਕਾਂ ਵਾਲੇ ਵੀਰਾਂ ਲਈ ਲਾਇਆ ਲੰਗਰ, ਔਖੇ ਸਮੇਂ ਦੇ ਰਹੇ ਨੇ ਅਮਰੀਕਾ ਦਾ ਸਾਥ

By

Published : Apr 5, 2020, 11:13 PM IST

ਅਮਰੀਕਾ : ਕੋਰੋਨਾ ਵਾਇਰਸ ਨਾਲ ਲਗਭਗ ਦੁਨੀਆਂ ਦੇ ਹਰ ਦੇਸ਼ ਪ੍ਰਭਾਵਿਤ ਹੈ। ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ, ਪਰ ਹੁਣ ਅਮਰੀਕਾ ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।

ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ।

ਅਮਰੀਕੀ ਸਰਕਾਰ ਨੇ ਭਾਵੇਂ ਕਿ ਲਾਕਡਾਊਨ ਕਰ ਕੇ ਸਾਰਾ ਕੁੱਝ ਬੰਦ ਕਰ ਰੱਖਿਆ ਹੈ, ਹਾਲੇ ਵੀ ਟਰੱਕਾਂ ਵਾਲੇ ਵੀਰਾਂ ਦਾ ਕੰਮਕਾਜ਼ ਜਾਰੀ ਹੈ।

ਵਲੰਟੀਅਰ ਟਰੱਕ ਵਾਲੇ ਵੀਰ ਨੂੰ ਰੋਕ ਕੇ ਲੰਗਰ ਦਿੰਦਾ ਹੋਇਆ।

ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਹਸਪਤਾਲਾਂ ਅਤੇ ਸਟੋਰਾਂ ਵਿੱਚ ਸਮਾਨ ਇਹੀ ਟਰੱਕਾਂ ਵਾਲੇ ਵੀਰ ਹੀ ਪਹੁੰਚਾ ਰਹੇ ਹਨ, ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਸਿੱਖ ਭਾਈਚਾਰਾ ਜੋ ਕਿ ਹਰ ਮੁਸ਼ਕਿਲ ਵਿੱਚ ਦੁਨੀਆਂ ਦੇ ਨਾਲ ਹੁੰਦਾ ਹੈ ਅਤੇ ਪੀੜਤਾਂ ਦੀ ਮਦਦ ਲਈ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ। ਇੰਨ੍ਹਾਂ ਟਰੱਕਾਂ ਵਾਲੇ ਵੀਰਾਂ ਲਈ ਸਿੱਖ ਭਾਈਚਾਰਾ ਹੀ ਅੱਗੇ ਆਇਆ ਹੈ ਅਤੇ ਸੜਕਾਂ ਉੱਤੇ ਟਰੱਕਾਂ ਵਾਲੇ ਵੀਰਾਂ ਨੂੰ ਰੋਕ ਕੇ ਲੰਗਰ ਛਕਾਇਆ ਜਾ ਰਿਹਾ ਹੈ, ਤਾਂ ਜੋ ਉਹ ਭੁੱਖੇ ਢਿੱਡ ਕੰਮ ਨਾ ਕਰਨ ਅਤੇ ਅਮਰੀਕੀ ਲੋਕਾਂ ਦੀ ਇਸ ਮਾੜੇ ਦੌਰ ਵਿੱਚ ਵੱਧ ਤੋਂ ਵੱਧ ਰੱਖਿਆ ਕਰ ਸਕਣ।

ਵਲੰਟੀਅਰ ਲੰਗਰ ਲੈ ਕੇ ਜਾਂਦੇ ਹੋਏ।

ਅਮਰੀਕਾ ਦੇ ਸ਼ਹਿਰ ਕੈਲੀਫ਼ੋਰਨੀਆਂ ਵਿੱਚ ਵੱਸਦੇ ਸਿੱਖਾਂ ਨੇ ਅਜਿਹੇ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛਕਾਇਆ, ਜਿਹੜੇ ਇਸ ਮਾੜੇ ਦੌਰ ਉੱਤੇ ਸੜਕਾਂ ਉੱਤੇ ਦੌੜ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਇੱਕ ਸਿੱਖ 'ਸਿੱਖਸ ਫ਼ਾਰ ਹਿਊਮੈਨਟੀ' ਨੇ ਉਨ੍ਹਾਂ ਥਾਵਾਂ ਉੱਤੇ ਪਹੁੰਚ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛਕਾਇਆ, ਜਿਥੇ ਵੱਡੇ-ਵੱਡੇ ਗੋਦਾਮ ਹਨ ਅਤੇ ਟਰੱਕਾਂ ਵਾਲੇ ਵੀਰ ਆ-ਜਾ ਰਹੇ ਹਨ।

ਵੀਰ ਟਰੱਕਾਂ ਵਾਲੇ ਵੀਰਾਂ ਨੂੰ ਇਸ਼ਾਰਾ ਦਿੰਦਾ ਹੋਇਆ।

ਸਿੱਖਸ ਫ਼ਾਰ ਹਿਊਮੈਨਟੀ ਸੰਸਥਾ ਨੇ ਅਜਿਹੇ ਮੁੱਖ ਸਥਾਨਾਂ ਅਤੇ ਰਸਤਿਆਂ ਉੱਤੇ ਲੰਗਰ ਦੀਆਂ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਅਤੇ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛੱਕਣ ਲਈ ਦਿੱਤਾ ਜਾ ਰਿਹਾ ਹੈ।

ABOUT THE AUTHOR

...view details