ਚੰਡੀਗੜ੍ਹ: ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਸਿੱਖ ਕੌਮ ਲੋਕਾਂ ਲਈ ਫਰਿਸ਼ਤਾ ਬਣੀ ਹੋਈ ਹੈ। ਯੂਨਾਈਟੇਡ ਸਿੱਖ ਸੰਸਥਾ ਦੀ ਟੀਮ ਕਰਫਿਊ ਲੱਗੇ ਇਲਾਕਿਆਂ ਤੇ ਇਕਾਂਤਵਾਸ 'ਚ ਰਹਿ ਰਹੇ ਲੋਕਾਂ ਨੂੰ ਵੱਡੀ ਮਾਤਰਾ 'ਚ ਲੰਗਰ ਪਹੁੰਚਾ ਰਹੀ ਹੈ।
ਅਮਰੀਕੀ ਸਰਕਾਰ ਨੇ ਸਿੱਖ ਕੌਮ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਮੁਸ਼ਕਲ ਦੀ ਘੜੀ 'ਚ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਨਿਊਯਾਰਕ 'ਚ ਸਿੱਖਾਂ ਨੇ 28 ਹਜ਼ਾਰ ਲੋਕਾਂ ਲਈ ਲੰਗਰ ਪੈਕ ਕਰਕੇ ਵੰਡਿਆ।