ਪੰਜਾਬ

punjab

ਟਰੰਪ ਵਿਰੁੱਧ ਮਹਾਂਦੋਸ਼ ਦੇ ਮੁਕੱਦਮੇ ਦੀ ਸੁਣਵਾਈ 21 ਜਨਵਰੀ ਤੱਕ ਮੁਲਤਵੀ

By

Published : Jan 17, 2020, 2:01 PM IST

ਇਸ ਘੋਸ਼ਣਾ ਤੋਂ ਬਾਅਦ, ਸੈਨੇਟ ਦੇ ਬਹੁ-ਗਿਣਤੀ ਨੇਤਾ ਮਿਚ ਮੈਕਕਾੱਨਲ ਨੇ ਮੁਕੱਦਮੇ ਨਾਲ ਸਬੰਧਿਕ ਸਰਬ-ਸੰਮਤੀ ਨਾਲ ਸਹਿਮਤੀ ਬੇਨਤੀਆਂ ਦੀ ਇੱਕ ਲੜੀ ਨੂੰ ਪੜ੍ਹਿਆ ਅਤੇ ਫ਼ਿਰ 21 ਜਨਵਰੀ ਮੰਗਲਵਾਰ ਤੱਕ ਸੈਨੇਟ ਨੂੰ ਮੁਲਤੱਵੀ ਕਰ ਦਿੱਤਾ ਹੈ।

Senate impeachment trial adjourns
ਟਰੰਪ ਵਿਰੁੱਧ ਲੱਗੇ ਮਹਾਂਦੋਸ਼, ਮੁਕੱਦਮਾ 21 ਜਨਵਰੀ ਤੱਕ ਕੀਤਾ ਮੁਲੱਤਵੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਲੱਗੇ ਮਹਾਂਦੋਸ਼ਾਂ ਦੇ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਸੈਨੇਟ ਵੱਲੋਂ ਇਸੇ ਮਹੀਨੇ ਦੇ 21 ਜਨਵਰੀ ਨੂੰ ਬਾਅਦ ਦੁਪਹਿਰ 1 ਵਜੇ ਤੱਕ ਮੁਲੱਤਵੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਮੁੱਖ ਜੱਜ ਜਾੱਨ ਰਾਬਰਟਜ਼ ਅਤੇ ਫ਼ਿਰ ਸੈਨੇਟ ਦੀ ਸਾਰੇ ਮੈਂਬਰਾਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਸੈਨੇਟ ਦੇ ਹਥਿਆਰਾਂ ਦੇ ਸਾਰਜੈਂਟ ਨੇ ਰਾਸ਼ਟਰਪਤੀ ਉੱਤੇ ਲੱਗੇ ਦੋਸ਼ਾਂ ਨੂੰ ਪੜ੍ਹਿਆ।

ਇਹ ਵੀ ਪੜ੍ਹੋ: ਅਮਰੀਕਾ ਵਿੱਚ 2020 ਦੀ ਮਰਦਮਸ਼ੁਮਾਰੀ 'ਚ ਹੁਣ ਸਿੱਖਾਂ ਨੂੰ ਮਿਲੇਗੀ ਨਵੀਂ ਪਛਾਣ

ਦੋਸ਼ਾਂ ਨੂੰ ਪੜ੍ਹਣ ਤੋਂ ਬਾਅਦ ਸੈਨੇਟ ਦੇ ਬਹੁ-ਗਿਣਤੀ ਨੇਤਾ ਮਿਚ ਮੈਕਕਾੱਨਲ ਨੇ ਮੁਕੱਦਮੇ ਨਾਲ ਸਬੰਧਿਤ ਸਰਬ-ਸੰਮਤੀ ਨਾਲ ਸਹਿਮਤੀ ਬੇਨਤੀਆਂ ਦੀ ਇੱਕ ਲੜੀ ਪੜ੍ਹੀ ਅਤੇ ਫ਼ਿਰ ਇਸ ਨੂੰ ਮਾਮਲੇ ਦੀ ਸੁਣਵਾਈ ਨੂੰ 21 ਜਨਵਰੀ ਤੱਕ ਅੱਗੇ ਟਾਲ ਦਿੱਤੀ ਗਈ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਖੁੱਲ੍ਹਣ ਵਾਲੀਆਂ ਦਲੀਲਾਂ ਉਦੋਂ ਸ਼ੁਰੂ ਹੁੰਦੀਆਂ ਹਨ ਜਦੋਂ ਸੈਨੇਟ ਮੁੜ ਆਉਂਦੀ ਹੈ।

ABOUT THE AUTHOR

...view details