ਵਾਸ਼ਿੰਗਟਨ: ਕੋਰੋਨਾ ਦੀ ਮਹਾਂਮਾਰੀ ਦੀ ਲਾਗ ਨੂੰ ਦੇਖਦੇ ਹੋਏ ਅਮਰੀਕਾ ਨੇ ਗੈਰ ਜ਼ਰੂਰੀ ਯਾਤਰਾ 'ਤੇ ਪਾਬੰਦੀ 21 ਜਨਵਰੀ ਤੱਕ ਲੱਗਾ ਦਿੱਤੀ ਹੈ। ਕੋਰੋਨਾ ਦੇ ਕੇਸਾਂ 'ਚ ਲਗਾਤਾਰ ਇਜ਼ਾਫਾ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਕੋਰੋਨਾ ਦੀ ਲਾਗ 'ਤੇ ਢੱਲ੍ਹ ਪਾਉਣ ਲਈ ਅਮਰੀਕਾ, ਕੈਨੇਡਾ, ਮੈਕਸੀਕੋ ਦੀ ਯਾਤਰਾ 'ਤੇ ਪਾਬੰਦੀ ਨੂੰ 21 ਜਨਵਰੀ ਤੱਕ ਵੱਧਾ ਦਿੱਤਾ ਗਿਆ ਹੈ।
ਵਿਦੇਸ਼ ਜਾਣ ਵਾਲਿਆਂ 'ਤੇ ਲੱਗੀ 21 ਜਨਵਰੀ ਤੱਕ ਰੋਕ - canada mexico america
ਗੈਰ ਜ਼ਰੂਰੀ ਵਿਦੇਸ਼ੀ ਯਾਤਰਾ 'ਤੇ ਪਾਬੰਦੀ ਦੇ ਸਮੇ ਨੂੰ ਹੋਰ ਵੱਧਾ ਦਿੱਤਾ ਗਿਆ ਹੈ। ਕੋਰੋਨਾਂ ਦੇ ਵੱਧ ਰਹੇ ਲਾਗ ਨੂੰ ਵੇਖਦੇ ਹੋਏ ਹੁਣ 21 ਜਨਵਰੀ ਤੱਕ ਰੋਕ ਲੱਗਾਈ ਗਈ ਹੈ ।
ਵਿਦੇਸ਼ ਜਾਣ ਵਾਲਿਆਂ 'ਤੇ ਲੱਗੀ 21 ਜਨਵਰੀ ਤੱਕ ਰੋਕ
ਕੋਰੋਨਾ ਦਾ ਕਹਿਰ
ਜ਼ਿਕਰਯੋਗ ਹੈ ਕਿ ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਮੈਕਸੀਕੋ ਤੇ ਕੈਨੇਡਾ ਨਾਲ ਜ਼ਰੂਰੀ ਵਪਾਰ ਤੇ ਯਾਤਰੀਆਂ ਨੂੰ ਜਾਰੀ ਰੱਖ ਰਹੇ ਹਾਂ। ਇਹ ਦੱਸ ਦਈਏ ਕਿ ਕੋਰੋਨਾ ਦੇ ਚੱਲਦਿਆਂ ਪਾਬੰਦਿਆਂ 21 ਮਾਰਚ ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ ਤੇ ਹਰ ਮਹੀਨੇ ਇਨ੍ਹਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਹੁਣ ਮੰਤਰਾਲੇ ਦਾ ਕਹਿਣਾ ਹੈ ਕਿ 21 ਜਨਵਰੀ ਨੂੰ ਸਭ ਲਾਗੂ ਕਰ ਦਿੱਤਾ ਜਾਵੇਗਾ। ਇਸ 'ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਛੋਟ ਹੋਵੇਗੀ ਜੋ ਸਰਹੱਦ ਪਾਰ ਆਪਣੀ ਡਿਊਟੀ ਕਰਨ, ਪੜਾਈ ਜਾਂ ਡਾਕਟਰੀ ਕਰਨ ਆਉਂਦੇ ਹਨ।