ਚੰਡੀਗੜ੍ਹ: ਲਖੀਮਪੁਰ ਖੇੜੀ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਮੁਜਾਹਰਾ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਮੰਤਰੀ ਦੇ ਬੇਟੇ (Son of Minister) ਵੱਲੋਂ ਗੱਡੀ ਚੜ੍ਹਾਉਣ ਕਾਰਨ ਹੋਈਆਂ ਮੌਤਾਂ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਜਿੱਥੇ ਪੰਜਾਬ ਸਮੇਤ ਸਮੁੱਚੇ ਦੇਸ਼ ‘ਚੋਂ ਆਵਾਜ ਉਠ ਰਹੀ ਹੈ ਕਿ ਇਸ ਘਟਨਾ ਦੇ ਦੋਸ਼ੀ ਨੂੰ ਸਖ਼ਤ ਸਜਾ ਦਿੱਤੀ ਜਾਣੀ ਚਾਹੀਦੀ ਹੈ ਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਉਥੇ ਹੀ ਹੁਣ ਵਿਦੇਸ਼ਾਂ (Across the country) ਵਿੱਚੋਂ ਵੀ ਇਨ੍ਹਾਂ ਮ੍ਰਿਤਕ ਕਿਸਾਨਾਂ ਦੇ ਹਮਦਰਦੀ ਖੜ੍ਹੇ ਹੋ ਗਏ ਹਨ।
ਯੂਕੇ ਕੈਨੇਡਾ ਤੋਂ ਹੋਈ ਨਿਖੇਧੀ
ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਪ੍ਰਤੀਨਿਧਾਂ ਨੇ ਇਸ ਘਟਨਾ ਦੀ ਸਖ਼ਤ ਲਫ਼ਜਾਂ ਵਿੱਚ ਨਿਖੇਧੀ ਕੀਤੀ ਹੈ। ਕੈਨੇਡਾ (Canada) ਅਤੇ ਇੰਗਲੈਂਡ (England) ਤੋਂ ਪੰਜਾਬੀ ਮੂਲ (Punjabi based) ਦੇ ਸੰਸਦ ਮੈਂਬਰਾਂ ਟਿਮ ਉੱਪਲ (Tim Uppal) ਅਤੇ ਰੂਬੀ ਸਹੋਤਾ (Ruby Sahota) ਅਤੇ ਪ੍ਰੀਤ ਕੌਰ ਗਿੱਲ (Preet Kaur Gill) ਤੋਂ ਇਲਾਵਾ ਤਨਮਨਜੀਤ ਸਿੰਘ ਢੇਸੀ (Tanmanjit Singh Dhesi) ਨੇ ਆਪੋ-ਆਪਣੇ ਟਵੀਟ ਰਾਹੀਂ ਰੋਸ ਪ੍ਰਗਟਾਇਆ ਹੈ ਤੇ ਨਾਲ ਹੀ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਯੂਪੀ ਦੇ ਲਖੀਮਪੁਰ ਖੇੜੀ ਵਿਖੇ ਹਿੰਸਾ ਦੀ ਨਿੰਦਾ ਕੀਤੀ ਹੈ ਜਿੱਥੇ ਐਤਵਾਰ ਨੂੰ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾਰੇ ਗਏ ਸਨ।
ਸਾਰਿਆਂ ਨੇ ਮਾਰਿਆ ਹਾਅ ਦਾ ਨਾਅਰਾ
ਯੂਕੇ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਰਾਹੀਂ ਕਿਹਾ ਹੈ ਕਿ “ਇਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਘਟਨਾ ਹੈ ਅਤੇ ਸ਼ਾਂਤੀਪੂਰਵਕ ਵਿਰੋਧ ਕਰ ਰਹੇ 4 ਕਿਸਾਨਾਂ ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕੈਨੇਡਾ ਦੇ ਸੰਸਦ ਮੈਂਬਰ ਰੂਬੀ ਸਹੋਤਾ ਨੇ ਟਵੀਟ ਕਰਕੇ ਕਿਹਾ, “ਭਾਰਤ ਦੇ ਲਖੀਮਪੁਰ ਖੇੜੀ ਵਿੱਚ ਰੋਸ ਮੁਜਾਹਰਾ (Protest) ਕਰ ਰਹੇ ਕਿਸਾਨਾਂ 'ਤੇ ਹੋਈ ਹਿੰਸਾ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਮੈਂ ਨਿਆਂ ਅਤੇ ਜਵਾਬਦੇਹੀ ਦੀਆਂ ਵਧਦੀਆਂ ਮੰਗਾਂ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹਾਂ। ”