ਵਾਸ਼ਿੰਗਟਨ: NASA ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੁਲਾੜ ਯਾਤਰੀ ਨਿਕ ਹੇਗ ਅਤੇ ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਫ਼ੋਨ ਕਾਲ ਨੂੰ ਲਾਈਵ ਦਿਖਾਇਆ। ਬ੍ਰੈਡ ਪਿਟ ਅਤੇ ਨਿਕ ਹੇਗ ਨੇ 20 ਮਿੰਟ ਫ਼ੋਨ 'ਤੇ ਕਾਫ਼ੀ ਗੱਲਾਂ ਕੀਤੀਆਂ। ਇਸ ਦੌਰਾਨ ਬ੍ਰੈਡ ਨੇ ਨਿਕ ਨੂੰ ਵਿਕਰਮ ਲੈਂਡਰ ਬਾਰੇ ਵੀ ਪੁੱਛਿਆ। ਇਸ ਦਾ ਜਵਾਬ ਦਿੰਦਿਆਂ, ਪੁਲਾੜ ਯਾਤਰੀ ਨੇ ਕਿਹਾ "ਬਦਕਿਸਮਤੀ ਨਾਲ ਨਹੀਂ".
ਹੋਰ ਪੜ੍ਹੋ: ਜੀ7 ਮੀਟਿੰਗ : ਟਰੰਪ ਨੇ ਫ੍ਰੈਂਚ ਵਾਇਨ ਉੱਤੇ ਕਰ ਲਾਉਣ ਦੀ ਦਿੱਤੀ ਧਮਕੀ
ਦੱਸ ਦਈਏ ਕਿ ਅਦਾਕਾਰ ਬ੍ਰੈਡ ਪਿਟ ਆਪਣੀ ਆਉਣ ਵਾਲੀ ਫ਼ਿਲਮ "Ad Astra" ਦੇ ਪ੍ਰਮੋਸ਼ਨ ਲਈ ਇੰਟਰਨੈਸ਼ਨਲ ਸਪੇਸ ਸੈਂਟਰ ਆਏ ਹੋਏ ਹਨ। ਇਸ ਫ਼ਿਲਮ ਵਿੱਚ ਬ੍ਰੈਡ ਪਿਟ ਪੁਲਾੜ ਯਾਤਰੀ ਦੀ ਭੂਮਿਕਾ ਨਿਭਾ ਰਹੇ ਹਨ, ਜਿਸ ਨੂੰ ਸੌਰ ਮੰਡਲ 'ਤੇ ਇੱਕ ਖ਼ਤਰਨਾਕ ਮਿਸ਼ਨ ਲਈ ਭੇਜ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਫੋਨ ਕਾਲ ਨੂੰ NASA ਟੀਵੀ 'ਤੇ ਵੀ 20 ਮਿੰਟ ਲਈ ਟੈਲੀਕਾਸਟ ਕੀਤਾ ਗਿਆ ਸੀ।
ਹੋਰ ਪੜ੍ਹੋ: ਕਾਲੀ ਸੂਚੀ ਵਿੱਚ ਪਾਕਿਸਤਾਨ, FATF ਨੂੰ ਕਰ ਰਿਹਾ ਸੀ ਗੁਮਰਾਹ
ਜ਼ਿਕਰੇਖ਼ਾਸ ਹੈ ਕਿ 7 ਸਤੰਬਰ ਨੂੰ ਸਾਫਟ ਲੈਂਡਿੰਗ ਦੀ ਕੋਸ਼ਿਸ਼ ਦੇ ਅੰਤਮ ਪਲਾਂ ਵਿੱਚ ਵਿਕਰਮ ਦਾ ਇਸਰੋ ਦੇ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ। ਉਸ ਸਮੇਂ, ਵਿਕਰਮ ਲੈਂਡਰ ਚੰਦਰਮਾ ਦੀ ਸਤਹ ਤੋਂ ਸਿਰਫ 2.1 ਕਿਲੋਮੀਟਰ ਦੀ ਉਚਾਈ 'ਤੇ ਮੌਜੂਦ ਸੀ। ਮਿਸ਼ਨ ਨਾਲ ਜੁੜੇ ਇੱਕ ਇਸਰੋ ਅਧਿਕਾਰੀ ਦੇ ਅਨੁਸਾਰ, ਆਰਬਿਟ ਦੇ ਕੈਮਰੇ ਤੋਂ ਭੇਜੀ ਗਈ ਫ਼ੋਟੋ ਮੁਤਾਬਿਕ ਇਹ ਲੈਂਡਿੰਗ ਨਿਸ਼ਚਤ ਜਗ੍ਹਾ ਦੇ ਬਹੁਤ ਨੇੜੇ ਹੋਈ ਸੀ।