ਕੈਲਗਰੀ ਵਿਕਟੋਰੀਆ: ਬੀਸੀ ਦੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਬਰਨਬੀ ਐਡਮੰਡਜ਼ ਤੋਂ ਪੰਜਵੀਂ ਵਾਰ ਐਮਐੱਲਏ ਬਣਨ ਵਾਲੇ ਰਾਜ ਚੌਹਾਨ ਨੂੰ ਸਦਨ ਦਾ ਸਪੀਕਰ ਚੁਣ ਲਿਆ ਗਿਆ। ਉਹ ਕੈਨੇਡੀਅਨ ਇਤਿਹਾਸ ਵਿੱਚ ਬੀਸੀ ਲੈਜਿਸਲੇਚਰ ਦੇ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਇਮੀਗਰਾਂਟ, ਪੰਜਾਬੀ, ਸਿੱਖ ਅਤੇ ਸਾਊਥ ਏਸ਼ੀਅਨ ਹਨ ਜੋ ਇਸ ਅਹੁਦੇ ਉਪਰ ਪੁੱਜੇ ਹਨ। ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ 1973 'ਚ ਕੈਨੇਡਾ ਪਰਵਾਸ ਕਰਕੇ ਆਇਆ ਸੀ। ਉਨ੍ਹਾਂ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਵਿੱਚ ਕੰਮ ਕਰਨ ਤੋਂ ਪਹਿਲਾਂ ਖੇਤਾਂ ਵਿੱਚ ਇੱਕ ਵਰਕਰ ਵਜੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ।
ਰਾਜ ਚੌਹਾਨ ਕੈਨੇਡਾ 'ਚ ਬਣੇ ਪਹਿਲੇ ਪੰਜਾਬੀ ਸਪੀਕਰ
ਬੀਸੀ ਵਿਧਾਨ ਸਭਾ ਵਿਖੇ ਰਾਜ ਚੌਹਾਨ ਨੂੰ ਪਹਿਲਾ ਪੰਜਾਬੀ ਸਪੀਕਰ ਚੁਣਿਆ ਗਿਆ ਹੈ। ਉਹ ਬਰਨਬੀ ਐਡਮੰਡਜ਼ ਤੋਂ ਪੰਜਵੀਂ ਵਾਰ ਐਮਐਲਏ ਚੁਣ ਕੇ ਆਏ ਹਨ।
ਫੋਟੋ
ਇਸ ਮੌਕੇ ਪ੍ਰੀਮੀਅਰ ਜੌਹਨ ਹੋਰਗਨ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਪਹਿਲੇ ਸਿੱਖ ਤੇ ਪੰਜਾਬੀ ਬੋਲਣ ਵਾਲੇ ਸਪੀਕਰ ਦੀ ਚੋਣ ਸਾਡੇ ਲਈ ਇਤਿਹਾਸਕ ਪਲ ਹਨ। ਲਿਬਰਲ ਅੰਤ੍ਰਿਮ ਲੀਡਰ ਸ਼ਰਲੀ ਬੌਂਡ ਨੇ ਵੀ ਸਪੀਕਰ ਦੀ ਚੋਣ ਨੂੰ ਇੱਕ ਸੁਪਨਾ ਸੱਚ ਹੋਣਾ ਦੱਸਿਆ। ਇਸ ਮੌਕੇ ਰਾਜ ਚੌਹਾਨ ਨੇ ਸਦਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਪੀਕਰ ਦਾ ਅਹੁਦਾ ਮਿਲਣ 'ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਇਸ ਦਿਨ ਬਾਰੇ ਕਦੇ ਸੋਚਿਆ ਨਹੀਂ ਸੀ।