ਹੁਸ਼ਿਆਰਪੁਰ: ਕੈਨੇਡਾ ਦੇ ਓਨਟਾਰੀਓ 'ਚ ਇੱਕ ਪੰਜਾਬੀ ਪਤੀ-ਪਤਨੀ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਪੰਜਾਬੀ ਜੋੜਾ ਪੰਜਾਬ ਦੇ ਪਿੰਡ ਮਹਿਤਾਬਪੁਰ ਦਾ ਰਹਿਣ ਵਾਲਾ ਹੈ। ਪਿੰਡ 'ਚ ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਦੌੜ ਗਈ ਹੈ।
ਪੰਜਾਬੀ ਜੋੜੇ ਦੀ ਕੈਨੇਡਾ 'ਚ ਸੜਕ ਹਾਦਸੇ 'ਚ ਮੌਤ - Canada news in punjabi
ਕੈਨੇਡਾ ਦੇ ਓਨਟਾਰੀਓ 'ਚ ਇੱਕ ਪੰਜਾਬੀ ਪਤੀ-ਪਤਨੀ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਜੋੜੇ ਨਾਲ ਇਹ ਹਾਦਸਾ 2 ਅਕਤੂਬਰ ਦੀ ਦੇਰ ਰਾਤ ਨੂੰ ਵਾਪਰਿਆ ਸੀ।
ਜ਼ਿਕਰਯੋਗ ਹੈ ਕਿ ਪੰਜਾਬੀ ਜੋੜੇ ਨਾਲ ਇਹ ਹਾਦਸਾ 2 ਅਕਤੂਬਰ ਦੀ ਦੇਰ ਰਾਤ ਨੂੰ ਵਾਪਰਿਆ ਸੀ। ਦੋਵੇਂ ਕੁਲਬੀਰ ਸਿੰਘ ਅਤੇ ਕੁਲਵਿੰਦਰ ਕੌਰ ਆਪਣੀ ਧੀ ਸਿਮਰਨ ਜੀਤ ਕੌਰ ਨੂੰ ਬਰੋਕ ਯੂਨੀਵਰਸਿਟੀ ਸੇਂਟ ਕੈਥਰੀਨ ਸ਼ਹਿਰ ਵਿੱਚ ਛੱਡ ਕੇ ਆ ਰਹੇ ਸਨ। ਇਸ ਦੌਰਾਨ 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਤੋਂ ਬਾਅਦ ਇੱਕ ਕਾਰ 'ਚ ਅੱਗ ਲਗ ਗਈ।
ਇਸ ਹਾਦਸੇ 'ਚ ਪੰਜਾਬੀ ਜੋੜੇ ਦੀ ਝੁਲਸਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਦੂਜਾ ਕਾਰ ਚਾਲਕ ਗੰਭੀਰ ਜ਼ਖ਼ਮੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ ਕਿ ਦੂਜੀ ਕਾਰ ਦਾ ਚਾਲਕ ਗਲਤ ਪਾਸੇ ਤੋਂ ਗੱਡੀ ਚਲਾ ਰਿਹਾ ਸੀ। 18 ਸਾਲ ਪਹਿਲਾਂ ਇਹ ਜੋੜਾ ਪੰਜਾਬ ਤੋਂ ਕੈਨੇਡਾ ਗਿਆ ਸੀ।