ਪੰਜਾਬ

punjab

ETV Bharat / international

ਪਰਵਾਸੀ ਪੰਜਾਬੀ ਨੇ ਦੋ ਬੱਚਿਆਂ ਨੂੰ ਜ਼ਿੰਦਾ ਸਾੜਿਆ, ਬਾਅਦ 'ਚ ਕੀਤੀ ਖ਼ੁਦਕੁਸ਼ੀ - punjabi khabran

ਅਮਰੀਕਾ ਦੇ ਸ਼ਹਿਰ ਡੈਲਮ 'ਚ ਫੋਰਟਵਰਥ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਆਪਣੇ 2 ਮਾਸੂਮ ਬੱਚਿਆਂ ਨੂੰ ਅੱਗ ਹਵਾਲੇ ਕਰ ਦਿੱਤਾ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਆਤਮ ਹੱਤਿਆ ਕਰ ਲਈ। ਮਨਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਫ਼ੋਟੋ

By

Published : May 20, 2019, 2:21 PM IST

ਨਿਊਯਾਰਕ: ਰਿਸ਼ਤੀਆਂ ਨੂੰ ਤਾਰ ਤਾਰ ਕਰਦੀ ਇੱਕ ਖ਼ਬਰ ਜਿਸਨੇ ਮਨੁੱਖ਼ਤਾ ਨੂੰ ਹਿਲਾ ਕੇ ਰੱਖ ਦਿੱਤਾ। ਖ਼ਬਰ ਅਮਰੀਕਾ ਦੇ ਸ਼ਹਿਰ ਡੈਲਮ ਦੀ ਹੈ, ਜਿੱਥੇ ਫੋਰਟਵਰਥ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਆਪਣੇ 2 ਮਾਸੂਮ ਬੱਚਿਆਂ ਨੂੰ ਅੱਗ ਹਵਾਲੇ ਕਰ ਦਿੱਤਾ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਆਹਮ ਹੱਤਿਆ ਕਰ ਲਈ।

ਕੀ ਹੈ ਪੂਰਾ ਮਾਮਲਾ?

ਮਨਦੀਪ ਸਿੰਘ, ਨਰਿੰਦਰਪਾਲ ਕੌਰ ਨਾਮ ਦੀ ਕੁੜੀ ਨਾਲ ਵਿਆਹ ਕਰਵਾ ਕੇ ਅਮਰੀਕਾ ਪਹੁੰਚਾ ਸੀ। ਮਨਦੀਪ ਸਿੰਘ ਅਤੇ ਉਸਦੀ ਪਤਨੀ ਨਰਿੰਦਰਪਾਲ ਕੌਰ ਵਿੱਚਕਾਰ ਘਰੇਲੂ ਕਲੇਸ਼ ਰਹਿੰਦਾ ਸੀ। ਜਿਸਤੋਂ ਤੰਗ ਆ ਕੇ ਦੋਵਾਂ ਨੇ ਹੀ ਵੱਖ-ਵੱਖ ਰਹਿਣ ਦਾ ਫੈਸਲਾ ਲੈ ਲਿਆ। ਨਰਿੰਦਰਪਾਲ ਕੌਰ ਦੇ 2 ਬੱਚੇ ਸਨ ਅਤੇ ਤਲਾਕ ਤੋਂ ਬਾਅਦ ਅਮਰੀਕਾ ਦੇ ਕਾਨੂੰਨ ਮੁਤਾਬਕ ਇੱਕ ਹਫ਼ਤਾ ਬੱਚਿਆਂ ਨੂੰ ਪਿਤਾ ਮਿਲ ਸਕਦਾ ਹੈ ਅਤੇ ਇੱਕ ਹਫ਼ਤਾ ਮਾਂ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਹੈ।
ਡੈਲਸ ਵਿੱਚ ਹੋਏ ਵਿਸਾਖੀ ਮੇਲੇ ਦੌਰਾਨ ਦੋਵੇਂ ਬੱਚੇ ਆਪਣੇ ਪਿਤਾ ਮਨਦੀਪ ਸਿੰਘ ਨਾਲ ਸਨ ਅਤੇ ਉਨ੍ਹਾਂ ਵਿਸਾਖੀ ਮੌਕੇ ਭੰਗੜੇ ਪਾ ਕੇ ਆਪਣੇ ਪਿਤਾ ਨਾਲ ਜ਼ਿੰਦਗੀ ਦੇ ਆਖ਼ਰੀ ਪਲ ਬਿਤਾਏ। ਉਸੇ ਦਿਨ ਹੀ ਮਦਰਜ਼-ਡੇ ਮੌਕੇ ਬੱਚਿਆਂ ਦੀ ਮਾਂ ਨਰਿੰਦਰਪਾਲ ਕੌਰ ਉਡੀਕ ਕਰਦੀ ਰਹੀ, ਪਰ ਬੱਚੇ ਉਸ ਕੋਲ ਮਿਲਣ ਨਹੀਂ ਪਹੁੰਚੇ ਅਤੇ ਅਗਲੇ ਦਿਨ ਪਿਤਾ ਮਨਪ੍ਰੀਤ ਨੇ ਬੱਚਿਆਂ ਨੂੰ ਗੱਡੀ ਵਿੱਚ ਬਿਠਾ ਕੇ ਗੱਡੀ ਨੂੰ ਅੱਗ ਹਵਾਲੇ ਕਰ ਦਿੱਤਾ ਜਿਸ ਨਾਲ ਦੋਵੇਂ ਬੱਚਿਆਂ ਦੀ ਮੌਤ ਹੋ ਗਈ। ਇਸ ਮੌਕੇ ਮਨਪ੍ਰੀਤ ਨੇ ਖ਼ੁਦ ਨੂੰ ਵੀ ਗੋਲੀ ਮਾਰ ਮੌਤ ਦੇ ਹਵਾਲੇ ਕਰ ਦਿੱਤਾ।

ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਪੜਾਤਲ ਕੀਤੀ ਜਾ ਰਹੀ ਹੈ।

ABOUT THE AUTHOR

...view details