ਨਿਊਯਾਰਕ: ਭਾਰਤ ਦੇ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸੱਕਤਰ (ਅੰਦਰੂਨੀ ਸੁਰੱਖਿਆ) ਵੀ.ਐਸ.ਕੇ ਕੌਮੂਦੀ ਨੇ ਕਿਹਾ ਕਿ ਅੱਤਵਾਦੀ ਉਦੇਸ਼ਾਂ ਲਈ ਉਭਰ ਰਹੀਆਂ ਤਕਨੀਕਾਂ ਦੀ ਦੁਰਵਰਤੋਂ ਅੱਤਵਾਦ ਦੇ ਸਭ ਤੋਂ ਗੰਭੀਰ ਖ਼ਤਰੇ ਵਜੋਂ ਸਾਹਮਣੇ ਆਈ ਹੈ ਤੇ ਅੱਤਵਾਦ ਨੂੰ ਰੋਕਣ ਲਈ ਕਿਹੜੀਆਂ ਨਵੀਆਂ ਉਦਾਹਰਣਾਂ ਵਰਤੀਆਂ ਜਾਣਗੀਆਂ।ਇਨ੍ਹਾਂ ਆਧਾਰਾਂ 'ਤੇ ਉਨ੍ਹਾਂ ਦਾ ਫੈਸਲਾ ਲਿਆ ਜਾਵੇਗਾ।
ਡਰੋਨ ਦੀ ਮਦਦ ਨਾਲ ਫੌਜੀ ਅੱਡਿਆਂ 'ਤੇ ਹਮਲੇ ਦੀ ਨਵੀਂ ਕੋਸ਼ਿਸ਼ਾਂ ਡਰੋਨ ਦੀ ਮਦਦ ਨਾਲ ਇੱਕ ਫੌਜੀ ਬੇਸ 'ਤੇ ਹਮਲਾ ਕਰਨ ਦੀ ਤਾਜ਼ਾ ਕੋਸ਼ਿਸ਼ ਨੂੰ ਰਤਨੁਚੱਕ-ਕਾਲੂਚਕ ਬੇਸ 'ਤੇ ਤਾਇਨਾਤ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਸੀ। ਜਿਸ ਨੇ ਮਨੁੱਖ ਰਹਿਤ ਹਵਾਈ ਵਾਹਨਾਂ 'ਤੇ ਫਾਇਰਿੰਗ ਕੀਤੀ ਤਾਂ ਉਹ ਉਥੋਂ ਉੱਡ ਕੇ ਦੂਜੀ ਥਾਂ ਚਲੇ ਗਏ। ਇਸ ਘਟਨਾ ਦੇ ਕੁੱਝ ਦੇਰ ਪਹਿਲਾਂ ਭਾਰਤੀ ਹਵਾਈ ਫੌਜ ਦੇ ਬੇਸ 'ਤੇ ਪਹਿਲੀ ਵਾਰ ਕੁਐਡਕੋਪਟਰ (ਡਰੋਨ) ਦੀ ਵਰਤੋਂ ਕਰਕੇ ਹਮਲਾ ਕੀਤਾ ਗਿਆ ਸੀ।
ਫੌਜੀ ਬੇਸ 'ਤੇ ਪਹਿਲਾ ਡਰੋਨ ਐਤਵਾਰ ਨੂੰ ਕਰੀਬ 11 ਵਜ ਕੇ 45 ਮਿੰਟ 'ਤੇ ਵੇਖਿਆ ਗਿਆ ਸੀ। ਜਿਸ ਤੋਂ ਬਾਅਦ ਦੂਜਾ ਦੇਰ ਰਾਤ 2 ਵਜ ਕੇ 40 ਮਿੰਟ 'ਤੇ ਨਜ਼ਰ ਆਇਆ। ਇਸ ਫੌਜੀ ਬੇਸ 'ਤੇ 2002 ਵਿੱਚ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ 10 ਬੱਚਿਆਂ ਸਣੇ 31 ਲੋਕ ਮਾਰੇ ਗਏ ਸਨ।
ਭਾਰਤੀ ਹਵਾਈ ਫੌਜ ਦੇ ਬੇਸ 'ਤੇ ਹੋਇਆ ਹਮਲਾ ਸ਼ੱਕੀ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਦੇਸ਼ ਦੀਆਂ ਮਹੱਤਵਪੂਰਨ ਥਾਵਾਂ 'ਤੇ ਹਮਲਾ ਕਰਨ ਲਈ ਡਰੋਨ ਦੀ ਵਰਤੋਂ ਕਰਨ ਦੀ ਇਹ ਪਹਿਲੀ ਘਟਨਾ ਹੈ।
ਅੱਤਵਾਦ ਗਲੋਬਲ ਸੰਕਟ
ਮੌਜੂਦਾ ਖ਼ਤਰੇ ਦਾ ਮੁਲਾਂਕਣ ਅਤੇ ਨਵੇਂ ਦਸ਼ਕਾਂ ਲਈ ਉੱਭਰ ਰਹੇ ਰੁਝਾਨਾਂ ਦੇ ਵਿਸ਼ੇ 'ਤੇ ਆਯੋਜਿਤ ਇੱਕ ਪ੍ਰੋਗਰਾਮ 'ਚ, ਉਨ੍ਹਾਂ ਨੇ ਕਿਹਾ ,ਮੌਜੂਦਾ ਚਿੰਤਾਵਾਂ 'ਚ ਡਰੋਨ ਦਾ ਇਸਤੇਮਾਲ ਇੱਕ ਵੱਡੀ ਚਿੰਤਾ ਹੈ।
ਅੱਤਵਾਦੀ ਸੰਗਠਨਾਂ ਵੱਲੋਂ ਡਰੋਨ ਦਾ ਇਸਤੇਮਾਲ ਨਵੀ ਚੁਣੌਤੀ
ਕੌਮੂਦੀ ਨੇ ਜਨਰਲ ਅਸੈਂਬਲੀ 'ਚ ਮੈਂਬਰ ਦੇਸ਼ਾਂ ਦੀਆਂ ਅੱਤਵਾਦ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਦੂਜੀ ਉੱਚ ਪੱਧਰੀ ਕਾਨਫ਼ਰੰਸ ਨੂੰ ਦੱਸਿਆ, “ਅੱਤਵਾਦੀ ਸੰਗਠਨਾਂ ਰਾਹੀਂ ਕਿਫਾਇਤੀ ਤੇ ਅਸਾਨੀ ਨਾਲ ਉਪਲਬਧ ਵਿਕਲਪਾਂ ਦੀ ਵਰਤੋਂ ਗੁਪਤ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਜਿਵੇਂ ਕਿ ਖੁਫੀਆ ਇਕੱਠ, ਹਥਿਆਰ ਜਾਂ ਵਿਸਫੋਟਕ ਦੀ ਸਪਲਾਈ , ਤੇ ਨਿਸ਼ਾਨਾ ਸਾਧਣ ਵਾਲੇ ਹਮਲੇ। ”ਡਰੋਨ ਦੀ ਵਰਤੋਂ ਵਿਸ਼ਵ ਭਰ ਦੀਆਂ ਸੁਰੱਖਿਆ ਏਜੰਸੀਆਂ ਲਈ ਇੱਕ ਅਚਾਨਕ ਖ਼ਤਰਾ ਅਤੇ ਚੁਣੌਤੀ ਬਣ ਗਈ ਹੈ।"