ਪੰਜਾਬ

punjab

ETV Bharat / international

ਪੋਪ ਫ੍ਰਾਂਸਿਸ ਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਦਿੱਤੀ ਵਧਾਈ - Pope Francis

ਪੋਪ ਫਰਾਂਸਿਸ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਜਿੱਤ ਦੀ ਸ਼ੁੱਭਕਾਮਨਾ ਦਿੱਤੀ। ਬਾਈਡਨ ਨੇ ਪੋਪ ਨੂੰ ਉਨ੍ਹਾਂ ਦੀਆਂ ਅਸੀਸਾਂ ਅਤੇ ਵਧਾਈਆਂ ਲਈ ਧੰਨਵਾਦ ਕੀਤਾ।

ਪੋਪ ਫ੍ਰਾਂਸਿਸ ਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਦਿੱਤੀ ਵਧਾਈ
ਪੋਪ ਫ੍ਰਾਂਸਿਸ ਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਦਿੱਤੀ ਵਧਾਈ

By

Published : Nov 14, 2020, 7:07 AM IST

ਵੈਟੀਕਨ ਸਿਟੀ: ਪੋਪ ਫਰਾਂਸਿਸ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਜਿੱਤ ਦੀ ਸ਼ੁੱਭਕਾਮਨਾ ਦਿੱਤੀ। ਬਾਈਡਨ ਰੋਮਨ ਕੈਥੋਲਿਕ ਹੈ। ਉਨ੍ਹਾਂ ਵੀਰਵਾਰ ਨੂੰ ਪੋਪ ਨਾਲ ਗੱਲ ਕੀਤੀ। ਬਾਈਡਨ ਦੀ ਟੀਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਪੋਪ ਨੂੰ ਉਨ੍ਹਾਂ ਦੇ ਆਸ਼ੀਰਵਾਦ ਅਤੇ ਵਧਾਈਆਂ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੁਨੀਆ ਭਰ ਵਿੱਚ ਸ਼ਾਂਤੀ, ਮੇਲ-ਮਿਲਾਪ ਅਤੇ ਸਾਂਝੀ ਮਨੁੱਖਤਾ ਵਿੱਚ ਉਨ੍ਹਾਂ ਦੀ ਅਗਵਾਈ ਨੂੰ ਸਲਾਮ ਕੀਤਾ।

ਬਾਈਡਨ ਨੇ ਕਿਹਾ ਕਿ ਉਹ ਮੌਸਮੀ ਤਬਦੀਲੀ, ਗਰੀਬੀ ਅਤੇ ਪ੍ਰਵਾਸੀਆਂ ਨਾਲ ਜੁੜੇ ਮੁੱਦਿਆਂ 'ਤੇ ਫ੍ਰਾਂਸਿਸ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ। ਪੋਪ ਅਤੇ ਬਾਈਡਨ ਦੇ ਗੱਲਬਾਤ ਦੀ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਦੇ ਕੁਝ ਕੈਥੋਲਿਕ ਬਿਸ਼ਪਾਂ ਨੇ ਬਾਈਡਨ ਨੂੰ ਜੇਤੂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਗਰਭਪਾਤ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਬਾਈਡਨ ਦਾ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਸਾਥ ਨਹੀਂ ਦੇਣਾ ਚਾਹੀਦਾ।

ABOUT THE AUTHOR

...view details