ਪੰਜਾਬ

punjab

ETV Bharat / international

ਉਪ-ਰਾਸ਼ਟਰਪਤੀ ਡਿਬੇਟ 'ਚ ਵਰਤਿਆ ਜਾਵੇਗਾ ਪਲੈਕਸੀਗਲਾਸ - ਅਮਰੀਕੀ ਚੋਣਾਂ ਦੀ ਡਿਬੇਟ

ਪਿਛਲੇ ਕੁੱਝ ਦਿਨਾਂ ਵਿੱਚ ਕੋਰੋਨਾ ਵਾਇਰਸ ਨਾਲ ਕਈ ਰਿਪਬਲਿਕਨ ਨੇਤਾ ਅਤੇ ਉਨ੍ਹਾਂ ਦੇ ਕਰਮਚਾਰੀ ਸੰਕਰਮਿਤ ਹੋਏ ਹਨ। ਅਹਿਤਿਆਤ ਦੇ ਅਧੀਨ ਅੱਜ ਹੋਣ ਵਾਲੀ ਉਪ-ਰਾਸ਼ਟਰਪਤੀ ਡਿਬੇਟ ਦੌਰਾਨ ਅਮਰੀਕੀ ਉਪ-ਰਾਸ਼ਟਰਪਤੀ ਮਾਇਕ ਪੇਂਸ ਅਤੇ ਕਮਲਾ ਹੈਰਿਸ ਦੇ ਵਿਚਕਾਰ ਪਲੈਕਸੀਗਲਾਸ ਲਾਏ ਜਾਣਗੇ।

ਉਪ-ਰਾਸ਼ਟਰਪਤੀ ਡਿਬੇਟ 'ਚ ਵਰਤਿਆ ਜਾਵੇਗਾ ਪਲੈਕਸੀਗਲਾਸ
ਉਪ-ਰਾਸ਼ਟਰਪਤੀ ਡਿਬੇਟ 'ਚ ਵਰਤਿਆ ਜਾਵੇਗਾ ਪਲੈਕਸੀਗਲਾਸ

By

Published : Oct 7, 2020, 10:18 PM IST

Updated : Oct 8, 2020, 6:16 AM IST

ਵਾਸ਼ਿੰਗਟਨ: ਪਿਛਲੇ ਕੁੱਝ ਦਿਨਾਂ ਵਿੱਚ ਕੋਰੋਨਾ ਵਾਇਰਸ ਨਾਲ ਕਈ ਰਿਪਬਲਿਕਨ ਨੇਤਾ ਅਤੇ ਉਨ੍ਹਾਂ ਦੇ ਕਰਮਚਾਰੀ ਸੰਕਰਮਿਤ ਹੋਏ ਹਨ। ਅਹਿਤਿਆਤ ਦੇ ਅਧੀਨ ਅੱਜ ਹੋਣ ਵਾਲੇ ਉਪ-ਰਾਸ਼ਟਰਪਤੀ ਡਿਬੇਟ ਦੌਰਾਨ ਅਮਰੀਕੀ ਉਪ-ਰਾਸ਼ਟਰਪਤੀ ਮਾਇਕ ਪੇਂਸ ਅਤੇ ਕਮਲਾ ਹੈਰਿਸ ਦੇ ਵਿਚਕਾਰ ਪਲੈਕਸੀਗਲਾਸ ਲਾਏ ਜਾਣਗੇ।

ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਇਕ ਪੇਂਸ ਅਤੇ ਕਮਲਾ ਹੈਰਿਸ ਦੇ ਵਿਚਕਾਰ ਹੋਣ ਵਾਲੀ ਡਿਬੇਟ ਦੌਰਾਨ ਪਲੈਕਸੀ ਗਲਾਸ ਲਾਏ ਜਾਣਗੇ। ਇਹ ਪਹਿਲੀ ਡਿਬੇਟ ਯੂਟਾ ਦੇ ਸਾਲਟ ਲੇਕ ਸਿਟੀ ਵਿੱਚ ਕੀਤੀ ਜਾਵੇਗੀ।

ਮਾਡਰੇਟਰ ਸੁਸਾਨ ਪੇਜ ਪੋਲਿਟੀਕੋ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਦੇ ਅਹੁਦਿਆਂ ਦੇ ਦਾਅਵਿਆਂ ਉੱਤੇ ਕਮਿਸ਼ਨ ਨੇ ਸੋਮਵਾਰ ਨੂੰ ਪੇਂਸ ਅਤੇ ਹੈਰਿਸ ਦੇ ਵਿਚਕਾਰ ਰੁਕਾਵਟ ਦੇ ਰੂਪ ਵਿੱਚ ਪਲੈਕਸੀਗਲਾਸ ਲਾਉਣ ਦੀਆਂ ਯੋਜਨਾਵਾਂ ਨੂੰ ਮੰਨਜ਼ੂਰੀ ਦੇ ਦਿੱਤੀ ਗਈ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਕਤੂਬਰ ਨੂੰ ਜਾਣਕਾਰੀ ਦਿੱਤੀ ਸੀ ਕਿ ਅਮਰੀਕਾ ਦੀ ਪਹਿਲੀ ਲੇਡੀ ਕੋਵਿਡ ਪੌਜ਼ੀਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਅਹਿਤਿਆਤ ਦੇ ਤੌਰ ਉੱਤੇ ਇਹ ਕਦਮ ਚੁੱਕੇ ਗਏ ਹਨ। ਕੋਰੋਨਾ ਦਾ ਮੱਦੇਨਜ਼ਰ ਡਿਬੇਟ ਦੌਰਾਨ ਪੇਂਸ ਅਤੇ ਹੈਰਿਸ 13 ਫ਼ੁੱਟ ਦੀ ਦੂਰੀ ਉੱਤੇ ਰਹਿਣਗੇ।

Last Updated : Oct 8, 2020, 6:16 AM IST

ABOUT THE AUTHOR

...view details