ਅਮਰੀਕਾ : ਫਲੋਰਿਡਾ ਦੇ ਜੈਕਸ਼ਨਵਿਲੇ ਵਿੱਚ 143 ਯਾਤਰੀਆਂ ਨੂੰ ਲਿਜਾ ਰਿਹਾ ਬੋਇੰਗ-737 ਜਹਾਜ਼ ਕ੍ਰੈਸ਼ ਹੋ ਗਿਆ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਹਾਜ਼ 'ਚ ਸਵਾਰ ਸਾਰੇ ਹੀ ਯਾਤਰੀਆਂ ਨੂੰ ਸੁਰੱਖਿਤ ਬਚਾ ਲਿਆ ਗਿਆ ਹੈ।
ਬੋਇੰਗ- 737 ਜਹਾਜ਼ ਫਲੋਰਿਡਾ ਨਦੀ 'ਚ ਡਿੱਗਿਆ, 143 ਲੋਕ ਸਨ ਸਵਾਰ - America
ਫਲੋਰਿਡਾ ਦੇ ਜੈਕਸ਼ਨਵਿਲੇ ਵਿੱਚ 143 ਯਾਤਰੀਆਂ ਨੂੰ ਲਿਜਾ ਰਿਹਾ ਬੋਇੰਗ-737 ਜਹਾਜ਼ ਕ੍ਰੈਸ਼ ਹੋ ਗਿਆ। ਜਹਾਜ ਹਵਾਈ ਅੱਡੇ ਦੇ ਰਨਵੇ ਤੋਂ ਉੱਡ ਕੇ ਸਿੱਧਾ ਨਦੀ ਵਿੱਚ ਡਿੱਗ ਗਿਆ। ਜਹਾਜ਼ 'ਚ ਸਵਾਰ ਯਾਤਰੀ ਸੁਰੱਖਿਅਤ ਦੱਸ ਜਾ ਰਹੇ ਹਨ।
ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼ ਨਵਲ ਹਵਾਈ ਅੱਡੇ ਜੈਕਸ਼ਨਵਿਲੇ ਦੇ ਰਨਵੇ ਤੋਂ ਉੱਢ ਕੇ ਸਿੱਧਾ ਸੈਂਟ ਜੋਨਸ ਨਦੀ ਵਿੱਚ ਜਾ ਡਿੱਗਾ। ਇਸ ਵਿੱਚ 143 ਯਾਤਰੀਆਂ ਸਮੇਂਤ 7 ਕਰਿਯੂ ਮੈਂਬਰ ਸਵਾਰ ਸਨ। ਇਸ ਹਾਦਸੇ ਦੌਰਾਨ ਚੰਗ ਗੱਲ ਇਹ ਰਹੀ ਕਿ ਜਹਾਜ਼ ਡੁੱਘੇ ਪਾਣੀ ਵਿੱਚ ਨਹੀਂ ਡਿੱਗਿਆ ਅਤੇ ਨਾਂ ਹੀ ਡੁੱਬਿਆ ਜਿਸ ਕਾਰਨ ਇਸ 'ਚ ਸਵਾਰ ਲੋਕਾਂ ਦੀ ਜਾਨ ਬੱਚ ਗਈ। ਇਹ ਇੱਕ ਕਮਰਸ਼ੀਅਲ ਜਹਾਜ਼ ਸੀ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜੇਐਸਓ ਮਰੀਨ ਦੀ ਯੂਨਿਟ ਨੇ ਮੌਕੇ 'ਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕੀਤਾ। ਇਸ ਹਾਦਸੇ ਦੀ ਜਾਣਕਾਰੀ ਜੈਕਸ਼ਨਵਿਲੇ ਦੇ ਮੇਅਰ ਨੇ ਟਵੀਟਰ ਰਾਹੀਂ ਦਿੱਤੀ। ਉਨ੍ਹਾਂ ਟਵੀਟ ਰਾਹੀਂ ਯਾਤਰੀਆਂ ਦੇ ਸੁਰੱਖਿਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ।