ਨਿਊਯਾਰਕ: ਫਾਈਜ਼ਰ ਅਤੇ ਇਸਦੇ ਜਰਮਨ ਸਾਥੀ ਬਾਇਓਨਟੈਕ ਨੇ ਬੁੱਧਵਾਰ ਨੂੰ ਅੰਤਰਿਮ ਨਤੀਜਿਆਂ ਦਾ ਦੂਜਾ ਸਮੂਹ ਜਾਰੀ ਕੀਤਾ ਜਿਸ ਚ ਕਿਹਾ ਗਿਆ ਕਿ ਇਸ ਦਾ ਕੋਰੋਨਾ ਵਾਇਰਸ ਦਾ ਟੀਕਾ 95 ਫੀਸਦੀ ਪ੍ਰਭਾਵਸ਼ਾਲੀ ਹੈ। ਇਹ ਬਜ਼ੁਰਗਾਂ ਨੂੰ ਵਾਇਰਸ ਦਾ ਸ਼ਿਕਾਰ ਹੋਣ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ।
ਫਾਈਜ਼ਰ ਦਾ ਕੋਰੋਨਾ ਟੀਕਾ 95 ਫੀਸਦੀ ਕਾਰਗਰ
ਫਾਈਜ਼ਰ ਕੰਪਨੀ ਨੇ ਕਿਹਾ ਕਿ ਉਸ ਦਾ ਕੋਵਿਡ-19 ਟੀਕਾ 95 ਫੀਸਦੀ ਕਾਰਗਰ ਹੈ। ਕੰਪਨੀ ਦਾ ਕਹਿਣਾ ਹੈ ਕਿ ਟੀਕਾ ਦੀ ਖੁਰਾਕ ਲੈਣ ਦੇ 28 ਕਿਨਾਂ ਅੰਦਰ ਹੀ ਇਸ ਦੇ ਪ੍ਰਭਾਵ ਅਤੇ ਅਸਰ ਵੇਖਣ ਨੂੰ ਮਿਲਣਗੇ।
ਫਾਈਜ਼ਰ ਦਾ ਕੋਰੋਨਾ ਟੀਕਾ 95 ਫੀਸਦੀ ਕਾਰਗਰ
ਕੰਪਨੀ ਨੇ ਕਿਹਾ ਕਿ ਮੁੱਢਲੇ ਵਿਸ਼ਲੇਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਇਹ ਵੈਕਸੀਨ ਦੀ ਪਹਿਲੀ ਖੁਰਾਕ ਤੋਂ 28 ਦਿਨਾਂ ਦੇ ਅੰਦਰ ਹੀ ਪ੍ਰਭਾਵਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਟਰਾਇਲ ਦੌਰਾਨ ਕੋਵਿਡ -19 ਦੇ 170 ਮਾਮਲਿਆਂ ਦਾ ਮੁਲਾਂਕਣ ਕੀਤਾ ਗਿਆ।
ਫਾਈਜ਼ਰ-ਬਾਇਓਨਟੈਕ ਨੇ ਟੀਕਾ ਬਣਾਉਣ ਲਈ ਐਮਆਰਐਨਏ ਤਕਨੀਕ ਦੀ ਵਰਤੋਂ ਕੀਤੀ ਹੈ, ਜਿਸਦਾ ਮਤਲਬ ਹੈ ਕਿ ਟੀਕੇ ਦੀ ਡੋਜ਼ ਲੈਣ ਨਾਲ ਕੋਵਿਡ-19 ਹੋਣ ਦਾ ਕੋਈ ਖ਼ਤਰਾ ਨਹੀਂ ਹੋਵੇਗਾ।