ਪੰਜਾਬ

punjab

ETV Bharat / international

ਇਵਾਂਕਾ ਟਰੰਪ ਦੀ ਨਿੱਜੀ ਸਹਾਇਕ ਕੋਰੋਨਾ ਪੌਜ਼ੀਟਿਵ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਇਵਾਂਕਾ ਟਰੰਪ ਦੀ ਨਿੱਜੀ ਸਹਾਇਕ ਕੋਰੋਨਾ ਨਾਲ ਸੰਕਰਮਿਤ ਹੈ। ਉਹ ਪਿਛਲੇ ਕੁੱਝ ਦਿਨਾਂ ਤੋਂ ਇਵਾਂਕਾ ਦੇ ਨਾਲ ਨਹੀਂ ਸੀ।

ਫ਼ੋਟੋ।
ਫ਼ੋਟੋ।

By

Published : May 9, 2020, 9:28 PM IST

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦੀ ਨਿੱਜੀ ਸਹਾਇਕ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਮੀਡੀਆ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।

ਸੀਐਨਐਨ ਦੀ ਇਕ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਵਾਂਕਾ ਦੀ ਸੈਕਟਰੀ, ਜੋ ਉਸ ਦੀ ਨਿੱਜੀ ਸਹਾਇਕ ਵਜੋਂ ਕੰਮ ਕਰਦੀ ਸੀ, ਪਿਛਲੇ ਕਈ ਹਫ਼ਤਿਆਂ ਤੋਂ ਉਸ ਨਾਲ ਨਹੀਂ ਸੀ।

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਪ੍ਰੈਸ ਸਕੱਤਰ ਕੈਟੀ ਮਿਲਰ ਦੇ ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਇਸ ਨਾਲ ਜੁੜਿਆ ਇਹ ਇਕ ਹੋਰ ਮਾਮਲਾ ਹੈ।

ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਲਿਗ ਮੈਕਨੈਨੀ ਨੇ ਸੀਨੀਅਰ ਅਧਿਕਾਰੀਆਂ ਵਿੱਚ ਸੰਕਰਮ ਦੇ ਫੈਲਣ ਦੀ ਚਿੰਤਾਵਾਂ 'ਤੇ ਬੋਲਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਕਰਮਚਾਰੀਆਂ ਵਿੱਚ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਸਾਰੇ ਉਪਾਅ ਪ੍ਰਭਾਵਸ਼ਾਲੀ ਹਨ।

ਇਵਾਂਕਾ ਦੇ ਪਤੀ ਜੈਰੇਡ ਕੁਸ਼ਨਰ ਵੀ ਇੱਕ ਸੀਨੀਅਰ ਸਲਾਹਕਾਰ ਹਨ ਅਤੇ ਦੋਵਾਂ ਦੇ ਕੋਵਿਡ -19 ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਕਿਹਾ ਕਿ ਉਹ ਚਿੰਤਤ ਨਹੀਂ ਹਨ ਕਿਉਂਕਿ ਵ੍ਹਾਈਟ ਹਾਊਸ ਵਿੱਚ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਲਈਆਂ ਗਈਆਂ ਹਨ।

ABOUT THE AUTHOR

...view details