ਨਵੀਂ ਦਿੱਲੀ: ਭਾਰਤ-ਅਮਰੀਕਾ ਵਿਚਕਾਰ ਅਗਲੇ ਹਫ਼ਤੇ ਨਵੀਂ ਦਿੱਲੀ ਵਿੱਚ ਡਿਫੇਂਸ ਟੈਕਨੋਲੋਜੀ ਐਂਡ ਟ੍ਰੇਡ ਇਨੀਸ਼ਿਏਟਿਵ (DTTI) ਦੀ ਬੈਠਕ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਪੈਂਟਾਗਨ ਨੇ ਭਾਰਤ-ਅਮਰੀਕਾ ਵਿਚਕਾਰ ਦੁਵੱਲੇ ਰੱਖਿਆ ਵਪਾਰ ਦੇ ਵਧਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਸਾਲ ਦੇ ਆਖਿਰ ਤੱਕ ਦੋਹਾਂ ਦੇਸ਼ਾਂ ਵਿਚਕਾਰ 18 ਬਿਲੀਅਨ ਡਾਲਰ ਤੱਕ ਦਾ ਕਾਰੋਬਾਰ ਕੀਤਾ ਜਾਵੇਗਾ।
ਅਮਰੀਕਾ ਦੀ ਡਿਫੇਂਸ ਅੰਡਰ ਸੈਕਰੇਟਰੀ ਏਲੇਨ ਐੱਮ ਲਾਰਡ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਭਾਰਤ ਨਾਲ ਫ਼ੌਜੀ ਸੰਬੰਧ ਤੇ ਸਹਿਯੋਗ ਵਧਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਇਹੀ ਕਾਰਨ ਹੈ ਕਿ ਪੈਂਟਾਗਨ ਨੇ ਭਾਰਤ ਨਾਲ ਆਪਣੇ ਰੱਖਿਆ ਸੌਦੇ ਨੂੰ ਸਾਲ ਦੇ ਆਖਿਰ ਤੱਕ 18 ਅਰਬ ਤੱਕ ਪਹੁੰਚਾਉਣ ਦੀ ਉਮੀਦ ਲਾਈ ਹੈ। ਲਾਰਡ ਨੇ ਕਿਹਾ ਕਿ ਅਮਰੀਕਾ DTTI ਵਿੱਚ ਆਉਣ ਤੇ ਆਪਣੇ ਭਾਰਤੀ ਹਮਰੁਤਬਾ ਨਾਲ ਮਿਲਣ ਅਤੇ ਕੰਮ ਕਰਨ ਲਈ ਬਹੁਤ ਉਤਸੁਕ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਪਹੁੰਚੇ ਮੁੰਬਈ, ਜਲਦ ਹੀ ਕਰਨਗੇ ਰੈਲੀ ਨੂੰ ਸੰਬੋਧਿਤ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਰਤ ਨੇ ਅਮਰੀਕਾ ਤੋਂ 24 ਮਲਟੀ-ਰੋਲ MH-60 ਰੋਮੀਓ ਐਂਟੀ-ਸਬਮਰੀਨ ਹੈਲੀਕਾਪਟਰ (Multi-Role MH-60 Romeo Anti-Submarine Helicopters) ਦੀ ਮੰਗ ਕੀਤੀ ਸੀ। ਰੱਖਿਆ ਉਦਯੋਗ ਦੇ ਸੂਤਰਾਂ ਨੇ ਕਿਹਾ ਸੀ ਕਿ ਹੈਲੀਕਾਪਟਰ ਦੀ ਅਨੁਮਾਨਤ ਲਾਗਤ 2 ਅਰਬ ਡਾਲਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਪਿਛਲੇ 1 ਦਹਾਕੇ ਤੋਂ ਇਸ ਖ਼ਾਸ ਹੈਲੀਕਾਪਟਰ ਦੀ ਲੋੜ ਸੀ। ਹਾਲ ਹੀ ਵਿੱਚ ਸਿੰਗਾਪੁਰ ਵਿੱਚ ਇੱਕ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੈਂਸ ਦੀ ਸਫ਼ਲ ਮੁਲਾਕਾਤ ਤੋਂ ਬਾਅਦ, ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਕਿਹਾ ਸੀ ਕਿ ਕੁਝ ਮਹੀਨਿਆਂ ਵਿੱਚ ਇਹ ਸੌਦਾ ਫਾਇਨਲ ਹੋਣ ਦੀ ਉਮੀਦ ਹੈ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਅਮਰੀਕਾ ਨੂੰ ਇੱਕ ਪੱਤਰ ਭੇਜਿਆ ਹੈ ਕਿ ਜਿਸ ਵਿੱਚ ਤੁਰੰਤ 24 ਮਲਟੀ-ਰੋਲ ਐੱਮਐੱਚ 60 ਰੋਮੀਓ ਸੀ-ਹਾਕ ਹੈਲੀਕਾਪਟਰਾਂ ਦੀ ਜ਼ਰੂਰਤ ਦੱਸੀ ਗਈ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਹਾਲ ਹੀ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸੰਬੰਧ ਹੋਰ ਮਜ਼ਬੂਤ ਹੋਏ ਹਨ ਤੇ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਦੀ ਹਾਈਟੇਕ ਮਿਲਟਿਰੀ ਹਾਰਡਵੇਅਰ ਦੇ ਦਰਵਾਜ਼ੇ ਭਾਰਤ ਲਈ ਖੋਲ੍ਹਣ ਦੇ ਫ਼ੈਸਲੇ ਨਾਲ ਇਸ ਨੂੰ ਹੋਰ ਮਜ਼ਬੂਤੀ ਮਿਲੀ ਹੈ।