ਟੋਰਾਂਟੋ: ਕੈਨੇਡਾ ਚੋਣਾਂ ਮੁਹਿੰਮ ਤੋਂ ਬਾਅਦ ਨਵੀਂ ਸੰਸਦ ਦੀ ਚੋਣ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਚੋਣ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੱਤਾ ਤੋਂ ਬਾਹਰ ਹੋਣ ਦਾ ਖ਼ਤਰਾ ਹੈ। ਟਰੂਡੋ ਨੇ ਆਪਣੇ ਉਦਾਰਵਾਦੀ ਪਿਤਾ ਅਤੇ ਮਰਹੂਮ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਦੀ ਅਥਾਹ ਪ੍ਰਸਿੱਧੀ ਨੂੰ ਅੱਗੇ ਵਧਾਉਂਦਿਆਂ, 2015 ਦੀ ਚੋਣ ਜਿੱਤੀ, ਪਰ ਘੋਟਾਲੇ ਅਤੇ ਲੋਕਾਂ ਦੀਆਂ ਭਾਰੀ ਉਮੀਦਾਂ ਨੇ, ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਚੋਣਾਂ ਵਿੱਚ ਸੰਕੇਤ ਮਿਲ ਰਹੇ ਹਨ ਕਿ ਟਰੂਡੋ ਦੀ ਪਾਰਟੀ ਆਪਣੀ ਵਿਰੋਧੀ ਪਾਰਟੀ ਤੋਂ ਹਾਰ ਸਕਦੀ ਹੈ ਜੇ ਇਹ ਜਿੱਤ ਵੀ ਜਾਂਦੀ ਹੈ, ਤਾਂ ਵੀ ਇਹ ਸੰਸਦ ਵਿੱਚ ਬਹੁਮਤ ਪ੍ਰਾਪਤ ਕਰਨ ਵਿੱਚ ਅਸਫ਼ਲ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਸੱਤਾ ਵਿੱਚ ਬਣੇ ਰਹਿਣ ਲਈ ਵਿਰੋਧੀ ਪਾਰਟੀ ‘ਤੇ ਨਿਰਭਰ ਕਰਨਾ ਪਵੇਗਾ।
ਹੋਰ ਪੜ੍ਹੋ: ਆਪਣਾ ਕਾਰਜਕਾਲ ਨਹੀਂ ਪੂਰਾ ਕਰ ਸਕਣਗੇ ਇਮਰਾਨ ਖ਼ਾਨ : ਬਿਲਾਵਲ ਭੁੱਟੋ
ਕੈਨੇਡਾ ਵਿੱਚ ਸੰਘੀ ਚੋਣ ਮੁਹਿੰਮ ਤੋਂ ਬਾਅਦ ਇੱਕ ਨਵੀਂ ਸੰਸਦ ਦੀ ਚੋਣ ਕੀਤੀ ਜਾ ਰਹੀ ਹੈ। ਇਸ ਚੋਣ ਵਿੱਚ ਕੈਨੇਡਾ ਦੀ ਸੰਸਦ ਯਾਨੀ ਹਾਊਸ ਆਫ਼ ਕਾਮਨਜ਼ ਵਿੱਚ ਕੁੱਲ 338 ਸੀਟਾਂ ਹਨ। ਕਿਸੇ ਵੀ ਪਾਰਟੀ ਨੂੰ ਬਹੁਮਤ ਵਾਲੀ ਸਰਕਾਰ ਬਣਾਉਣ ਲਈ 170 ਸੀਟਾਂ ਦੀ ਜ਼ਰੂਰਤ ਹੈ। ਜਸਟਿਨ ਟਰੂਡੋ ਨੇ ਸਭ ਤੋਂ ਵੱਧ ਚੋਣ ਮੁਹਿੰਮ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਓਨਟਾਰੀਓ ਤੋਂ ਕੀਤੀ। ਕੁੱਲ 338 ਸੀਟਾਂ ਵਿਚੋਂ 108 ਸੀਟਾਂ ਓਨਟਾਰੀਓ ਦੀਆਂ ਹਨ। ਇਸ ਵਿਚੋਂ 76 ਸੀਟਾਂ ਲਿਬਰਲ ਪਾਰਟੀ ਕੋਲ ਹਨ।