ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਡਿਜੀਟਲ ਕਾਨਫਰੰਸ ਵਿੱਚ ਪੈਰਿਸ ਜਲਵਾਯੂ ਸਮਝੌਤੇ ਦਾ ਵਿਰੋਧ ਕਰਦਿਆਂ ਵਿਸ਼ਵਵਿਆਪੀ ਨੇਤਾਵਾਂ ਨੂੰ ਕਿਹਾ ਕਿ ਇਹ ਸਮਝੌਤਾ ਧਰਤੀ ਨੂੰ ਬਚਾਉਣ ਲਈ ਨਹੀਂ ਬਲਕਿ ਅਮਰੀਕੀ ਅਰਥਚਾਰੇ ਨੂੰ ਵਿਗਾੜਨ ਲਈ ਤਿਆਰ ਕੀਤਾ ਗਿਆ ਹੈ।
ਅਮਰੀਕਾ ਲਈ ਦੱਸਿਆ ਹਾਨੀਕਾਰਕ

ਸਾਊਦੀ ਅਰਬ ਵੱਲੋਂ ਆਯੋਜਿਤ ਜੀ20 ਕਾਨਫਰੰਸ ਵਿੱਚ ਵ੍ਹਾਈਟ ਹਾਊਸ ਤੋਂ ਭੇਜੇ ਗਏ ਇੱਕ ਵੀਡੀਓ ਬਿਆਨ ਵਿੱਚ ਟਰੰਪ ਨੇ ਕਿਹਾ ਕਿ ਮੈਂ ਅਮਰੀਕੀ ਕਾਮਿਆਂ ਦੀ ਰੱਖਿਆ ਲਈ ਅਮਰੀਕਾ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਕੱਢਿਆ ਹੈ। ਇਹ ਅਮਰੀਕਾ ਲਈ ਬਹੁਤ ਨੁਕਸਾਨਦੇਹ ਸੀ। ਟਰੰਪ ਨੇ ਇਹ ਟਿਪਣੀਆਂ ਧਰਤੀ ਨੂੰ ਬਚਾਉਣ ਦੇ ਵਿਸ਼ੇ 'ਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕਤਾਵਾਂ ਵਾਲੇ ਦੇਸ਼ਾਂ ਵਿਚਾਲੇ ਵਿਚਾਰ ਵਟਾਂਦਰੇ ਦੌਰਾਨ ਕੀਤੀਆਂ।
ਬਾਈਡਨ ਨੇ ਕੀਤਾ ਸਮਰਥਨ
ਪੈਰਿਸ ਜਲਵਾਯੂ ਸਮਝੌਤੇ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਵਾਤਾਵਰਣ ਨੂੰ ਬਚਾਉਣਾ ਨਹੀਂ ਬਲਕਿ ਅਮਰੀਕੀ ਆਰਥਿਕਤਾ ਨੂੰ ਵਿਗਾੜਨਾ ਹੈ। ਇਸ ਦੇ ਨਾਲ ਹੀ, ਟਰੰਪ ਦੇ ਉਲਟ, ਨਵੇਂ ਚੁਣੇ ਗਏ ਯੂਐਸ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਹ ਇਸ ਸਮਝੌਤੇ ਵਿੱਚ ਫਿਰ ਤੋਂ ਅਮਰੀਕਾ ਨੂੰ ਸ਼ਾਮਲ ਕਰਨਗੇ, ਜਿਸ ਨੂੰ ਆਕਾਰ ਦੇਣ 'ਚ ਪੰਜ ਸਾਲ ਪਹਿਲਾਂ ਉਨ੍ਹਾਂ ਮਦਦ ਕੀਤੀ ਸੀ।