ਵਾਸ਼ਿੰਗਟਨ:ਅਮਰੀਕਾ ਦੇ ਰਿਪਬਲਿਕਨ ਪਾਰਟੀ ਤੋਂ ਸੰਸਦ ਮੈਂਬਰ ਮਾਰਕੋ ਰੂਬੀਓ (Marco Rubio) ਨੇ ਕਿਹਾ ਹੈ ਕਿ ਪਾਕਿਸਤਾਨ ਦੀ ਤਾਲਿਬਾਨ ਨੂੰ ਮਜਬੂਤ ਕਰਨ ਵਿੱਚ ਭੂਮਿਕਾ, ਪਾਕਿਸਤਾਨ ਸਰਕਾਰ ਵਿੱਚ ਸ਼ਾਮਲ ਕੱਟਰਪੰਥੀਆਂ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਉੱਥੇ ਜੋ ਭੂਮਿਕਾ ਨਿਭਾ ਰਿਹਾ ਹੈ , ਉਹ ਭਾਰਤ ਲਈ ਚੰਗਾ ਸੁਨੇਹਾ ਨਹੀਂ ਹੈ। ਅਮਰੀਕਾ ਦੇ ਇੱਕ ਸਿਖਰਲੇ ਸੰਸਦ ਮੈਂਬਰ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਜੋ ਹਾਲਾਤ ਪੈਦਾ ਹੋ ਰਹੇ ਹਨ ਅਤੇ ਪਾਕਿਸਤਾਨ ਉੱਥੇ ਜੋ ਭੂਮਿਕਾ ਨਿਭਾ ਰਿਹਾ ਹੈ, ਉਹ ਭਾਰਤ ਲਈ ਚੰਗਾ ਸੁਨੇਹਾ ਨਹੀਂ ਹੈ।
ਅਮਰੀਕਾ ਦੇ ਕਈ ਪ੍ਰਸ਼ਾਸਨ ਤਾਲਿਬਾਨ ਦੀ ਤਾਕਤ ਪਿੱਛੇ ਪਾਕਿ ਭੂਮਿਕਾ ਨੂੰ ਅਣਗੌਲ੍ਹਿਆ ਕਰਨ ਦੇ ਦੋਸ਼ੀ
ਰਿਪਬਲਿਕਨ ਪਾਰਟੀ ਤੋਂ ਸੰਸਦ ਮੈਂਬਰ ਮਾਰਕੋ ਰੂਬੀਓ ਨੇ ਅਫਗਾਨਿਸਤਾਨ ਉੱਤੇ ਕਾਂਗਰਸ ਦੀ ਸੁਣਵਾਈ ਦੇ ਦੌਰਾਨ ਕਿਹਾ ਕਿ ਅਮਰੀਕਾ ਦੇ ਕਈ ਪ੍ਰਸ਼ਾਸਨ ਤਾਲਿਬਾਨ ਦੇ ਫੇਰ ਤੋਂ ਸੰਗਠਤ ਹੋਣ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਅਣਡਿੱਠਾ ਕਰਨ ਦੇ ਦੋਸ਼ੀ ਹਨ। ਇਸ ਤੋਂ ਇਲਾਵਾ ਹੋਰ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਦੋਹਰੇ ਰਵੱਈਏ ਉੱਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ, ਭਾਰਤ . . . . ਮੈਨੂੰ ਪਤਾ ਹੈ ਕਿ ਅੱਜ ਇੱਕ ਐਲਾਨ ਉੱਥੇ ਹੋਇਆ ਹੈ ਕਿ ਕਵਾਡ (ਚਾਰ ਦੇਸ਼ਾਂ ਦਾ ਸਮੂਹ) ਦੀ ਇੱਕ ਬੈਠਕ ਛੇਤੀ ਤੋਂ ਛੇਤੀ ਹੋਵੇਗੀ, ਜੋ ਕਿ ਇੱਕ ਚੰਗਾ ਉਪਰਾਲਾ ਹੈ . . . . . . .
ਤਾਲਿਬਾਨ ਦੀ ਮਜਬੂਤੀ ਪਿੱਛੇ ਪਾਕਿਸਤਾਨ ਦਾ ਹੱਥ
ਸੰਸਦ ਮੈਂਬਰ ਨੇ ਵਿਦੇਸ਼ ਮੰਤਰੀ ਐਂਟੋਨੀ ਨੇ ਬਲਿੰਕਨ (Blinken) ਨੂੰ ਕਿਹਾ, ‘ਮੇਰਾ ਮੰਨਣਾ ਹੈ ਕਿ ਅਮਰੀਕਾ ਦੇ ਕਈ ਪ੍ਰਸ਼ਾਸਨ ਤਾਲਿਬਾਨ ਦੇ ਫੇਰ ਤੋਂ ਸੰਗਠਤ ਹੋਣ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਅਣਡਿੱਠਾ ਕਰਨ ਦੇ ਦੋਸ਼ੀ ਹਨ। ਪਾਕਿਸਤਾਨ ਦੀ ਤਾਲਿਬਾਨ ਨੂੰ ਮਜਬੂਤ ਕਰਨ ਵਿੱਚ ਭੂਮਿਕਾ, ਪਾਕਿਸਤਾਨ ਸਰਕਾਰ ਵਿੱਚ ਸ਼ਾਮਲ ਤਾਲਿਬਾਨ ਸਮਰਥਕ ਕੱਟਰ ਪੰਥੀਆਂ ਦੀ ਜਿੱਤ ਹੈ।