ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਵਿੱਚ ਇੱਕ 'ਘਬਰਾਏ ਹੋਏ ਅਤੇ ਪਿਛੜੀ ਸੋਚ' ਦੇ ਵਿਦਿਆਰਥੀ ਵਾਲੇ ਗੁਣ ਹਨ ਜੋ ਆਪਣੇ ਅਧਿਆਪਕ ਨੂੰ ਪ੍ਰਭਾਵਤ ਕਰਨਾ ਚਾਹੁੰਦੇ ਹਨ ਪਰ 'ਵਿਸ਼ੇ' ਤੇ ਮੁਹਾਰਤ ਹਾਸਲ ਕਰਨ ਦੀ ਯੋਗਤਾ ਅਤੇ ਜਨੂੰਨ ਦੀ ਘਾਟ ਹੈ।
ਨਿਊਯਾਰਕ ਟਾਈਮਜ਼ ਨੇ ਓਬਾਮਾ ਦੀ ਕਿਤਾਬ 'ਦਿ ਪਰਾਮਿਸਡ ਲੈਂਡ' ਦੀ ਸਮੀਖਿਆ ਕੀਤੀ ਹੈ। ਇਸ ਵਿੱਚ ਸਾਬਕਾ ਰਾਸ਼ਟਰਪਤੀ ਨੇ ਪੂਰੀ ਦੁਨੀਆ ਦੇ ਸਿਆਸੀ ਆਗੂਆਂ ਤੋਂ ਇਲਾਵਾ ਹੋਰਨਾਂ ਵਿਸ਼ਿਆਂ 'ਤੇ ਵੀ ਗੱਲਬਾਤ ਕੀਤੀ ਹੈ। ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਇੱਕ ਸਮੀਖਿਆ ਦੇ ਅਨੁਸਾਰ ਓਬਾਮਾ ਰਾਹੁਲ ਗਾਂਧੀ ਬਾਰੇ ਕਹਿੰਦੇ ਹਨ ਕਿ ਉਸ ਵਿੱਚ ਅਜਿਹੇ ਘਬਰਾਏ ਅਤੇ ਪਿਛੜੀ ਸੋਚ' ਦੇ ਵਿਦਿਆਰਥੀ ਦੇ ਗੁਣ ਹਨ, ਜਿਸ ਨੇ ਆਪਣਾ ਪਾਠ ਪੂਰਾ ਕਰ ਲਿਆ ਹੈ ਅਤੇ ਆਪਣੇ ਅਧਿਆਪਕ ਨੂੰ ਪ੍ਰਭਾਵਤ ਕਰਨਾ ਚਾਹੁੰਦਾ ਹੈ ਪਰ ਉਸ ਕੋਲ 'ਵਿਸ਼ੇ ਨੂੰ ਮੁਹਾਰਤ ਹਾਸਲ ਕਰਨ' ਦੀ ਯੋਗਤਾ ਜਾਂ ਜਨੂੰਨ ਦੀ ਘਾਟ ਹੈ।