ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦਾ ਲੋਕਤੰਤਰ ਦਾਅ 'ਤੇ ਲੱਗਿਆ ਹੋਇਆ ਹੈ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਸਪੱਸ਼ਟ ਤੌਰ 'ਤੇ ਅਯੋਗ ਹਨ।
ਦ ਹਿਲ ਨਿਊਜ਼ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਿਕ ਓਬਾਮਾ ਵੱਲੋਂ ਇਹ ਟਿੱਪਣੀ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ (ਡੀਐਨਸੀ) ਦਾ ਹਿੱਸਾ ਸੀ, ਜੋ ਉਨ੍ਹਾਂ ਨੇ ਫਿਲੇਡੈਲਫੀਆ ਵਿੱਚ ਮਿਊਜ਼ੀਅਨ ਆਫ ਅਮੈਰੀਕਨਜ਼ ਰੈਵਓਲਿਊਸ਼ਨ ਨਾਲ ਵਰਚੂਅਲ ਤੌਰ 'ਤੇ ਕੀਤੀ ਸੀ।
ਵੋਟਰਾਂ ਨੂੰ ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡਨ ਨੂੰ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਸਵੀਕਾਰ ਕਰਨ ਦੀ ਅਪੀਲ ਕਰਦਿਆਂ ਓਬਾਮਾ ਨੇ ਕਿਹਾ, "ਮੈਂ ਤੁਹਾਨੂੰ ਤੁਹਾਡੀ ਯੋਗਤਾ ਵਿੱਚ ਵਿਸ਼ਵਾਸ ਕਰਨ ਲਈ ਵੀ ਕਹਿ ਰਿਹਾ ਹਾਂ, ਜੋ ਕਿ ਨਾਗਰਿਕਾਂ ਵਜੋਂ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਡੇ ਲੋਕਤੰਤਰ ਮੁੱਢਲੇ ਸਿਧਾਂਤ ਅੱਗੇ ਵੀ ਜਾਰੀ ਰਹਿਣਗੇ ਕਿਉਂਕਿ ਹੁਣ ਜੋ ਦਾਅ 'ਤੇ ਹੈ ਉਹ ਸਾਡਾ ਲੋਕਤੰਤਰ ਹੈ।"