ਪੰਜਾਬ

punjab

ETV Bharat / international

ਕਿਉਂ ਐਮਰਜੈਂਸੀ ਲਗਾਉਣ ਜਾ ਰਹੇ ਹਨ ਟਰੰਪ ? - ਵਾਸ਼ਿੰਗਟਨ

ਵਾਸ਼ਿੰਗਟਨ : ਮੈਕਸੀਕੋ ਨਾਲ ਲੱਗੀ ਸਰਹੱਦ 'ਤੇ ਦੀਵਾਰ ਬਣਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨ ਦੀ ਤਿਆਰੀ 'ਚ ਹਨ। ਇਸ ਸਿਲਸਿਲੇ 'ਚ ਉਹ ਇਕ ਸ਼ਾਸਕੀ ਆਦੇਸ਼ 'ਤੇ ਹਸਤਾਖ਼ਰ ਕਰਨਗੇ। ਇਸ ਨਾਲ ਉਨ੍ਹਾਂ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਦੀਵਾਰ ਨਿਰਮਾਣ ਲਈ ਜ਼ਰੂਰੀ 5.6 ਅਰਬ ਡਾਲਰ ਦੀ ਧਨਰਾਸ਼ੀ ਪ੍ਰਾਪਤ ਕਰਨ 'ਚ ਮਦਦ ਮਿਲੇਗੀ।

ਫਾਈਲ ਫੋਟੋ

By

Published : Feb 16, 2019, 12:18 PM IST

ਟਰੰਪ ਦੀ ਦਲੀਲ ਹੈ ਕਿ ਅਮਰੀਕਾ 'ਚ ਸ਼ਰਨਾਰਥੀਆਂ ਦੇ ਗ਼ੈਰ ਕਾਨੂੰਨੀ ਦਾਖ਼ਲੇ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਮੈਕਸੀਕੋ ਦੀ ਸਰਹੱਦ 'ਤੇ ਦੀਵਾਰ ਬਣਾਉਣੀ ਜ਼ਰੂਰੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਮੁਤਾਬਕ, 'ਰਾਸ਼ਟਰਪਤੀ ਟਰੰਪ ਸਰਕਾਰੀ ਕੰਮਕਾਜ ਦੇ ਖ਼ਰਚ ਸਬੰਧੀ ਬਿਲ 'ਤੇ ਹਸਤਾਖ਼ਰ ਕਰਨਗੇ ਤੇ ਜਿਵੇਂ ਕਿ ਉਨ੍ਹਾਂ ਕਿਹਾ ਹੈ ਕਿ ਉਹ ਰਾਸ਼ਟਰੀ ਐਮਰਜੈਂਸੀ ਸਮੇਤ ਹੋਰ ਸ਼ਾਸਕੀ ਕਾਰਵਾਈ ਕਰਨਗੇ। ਇਸ ਰਾਹੀਂ ਅਸੀਂ ਇਹ ਯਕੀਨੀ ਕਰਾਂਗੇ ਕਿ ਸਰਹੱਦ 'ਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਤੇ ਮਨੁੱਖੀ ਸੰਕਟ ਨਾ ਪੈਦਾ ਹੋਵੇ।

ABOUT THE AUTHOR

...view details