ਨਿਊਯਾਰਕ: ਦੇਸ਼ ਦੇ ਰਾਜਪਾਲ ਐਂਡਰਿਊ ਕੁਓਮੋ ਨੇ ਤਾਲਾਬੰਦੀ ਨੂੰ 15 ਮਈ ਤੱਕ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਕੜੇ ਦਰਸ਼ਾਉਂਦੇ ਹਨ ਕਿ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਪਰ ਜੋ ਅਸੀਂ ਕਰ ਰਹੇ ਹਾਂ ਸਾਨੂੰ ਜਾਰੀ ਰੱਖਣਾ ਪਵੇਗਾ। ਕੁਓਮੋ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,"ਮੈਂ ਵੇਖਿਆ ਹੈ ਕਿ ਲਾਗ ਦੀ ਦਰ ਹੋਰ ਘੱਟ ਗਈ ਹੈ।"
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕੋਵਿਡ-19 ਕੇਂਦਰ ਵਿੱਚ 606 ਹੋਰ ਲੋਕਾਂ ਦੀ ਮੌਤ ਹੋ ਗਈ, ਜੋ ਪਿਛਲੇ 10 ਦਿਨਾਂ ਵਿੱਚ ਸਭ ਤੋਂ ਘੱਟ ਰੋਜ਼ਾਨਾ ਅੰਕੜੇ ਹਨ। ਦੱਸ ਦੇਈਏ ਕਿ ਵੀਰਵਾਰ ਨੂੰ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 30,000 ਦੇ ਅੰਕੜੇ ਨੂੰ ਪਾਰ ਕਰ ਗਈ। ਇਹ ਜਾਣਕਾਰੀ ਯੂਐਸ ਵਿਚ ਜੋਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਵਿੱਚ ਦਿੱਤੀ ਗਈ ਹੈ। ਯੂਨੀਵਰਸਿਟੀ (ਟਰੈਕਰ) ਦੇ ਅਨੁਸਾਰ, ਕੋਵਿਡ -19 ਨਾਲ ਹੁਣ ਤੱਕ ਦੇਸ਼ ਵਿੱਚ 30,990 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਮਹਾਂਮਾਰੀ ਕਾਰਨ ਦੁਨੀਆ ਵਿੱਚ ਸਭ ਤੋਂ ਵੱਧ ਲੋਕਾਂ ਦੀ ਮੌਤ ਅਮਰੀਕਾ ਵਿੱਚ ਹੋਈ, ਉਸ ਤੋਂ ਬਾਅਦ ਇਟਲੀ ਹੈ, ਜਿੱਥੇ 21, 645 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ, ਇਟਲੀ ਦੀ ਆਬਾਦੀ ਅਮਰੀਕਾ ਦੀ ਆਬਾਦੀ ਦਾ ਪੰਜਵਾ ਹਿੱਸਾ ਹੈ।