ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਨੈਨਸੀ ਪੇਲੋਸੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਉੱਤੇ ਮਹਾਭਿਓਗ ਚਲਾਉਣ ਦਾ ਐਲਾਨ ਕੀਤਾ ਹੈ। ਨੈਨਸੀ ਨੇ ਕਾਂਗਰਸੀ ਨੇਤਾਵਾਂ ਨੂੰ ਟਰੰਪ ਵਿਰੁੱਧ ਖਰੜਾ ਤਿਆਰ ਕਰਨ ਲਈ ਕਿਹਾ ਹੈ।
ਪੇਲੋਸੀ ਨੇ ਕਿਹਾ ਕਿ, ‘ਟਰੰਪ ਸੱਤਾ ਦੀ ਦੁਰਵਰਤੋਂ ਵਿੱਚ ਲੱਗੇ ਹੋਏ ਹਨ, ਉਨ੍ਹਾਂ ਨੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕੀਤਾ ਹੈ ਅਤੇ ਸਾਡੀਆਂ ਚੋਣਾਂ ਦੀ ਅਖੰਡਤਾ ਨੂੰ ਖ਼ਤਰੇ ਵਿੱਚ ਪਾਇਆ ਹੈ। ਰਾਸ਼ਟਰਪਤੀ ਨੇ ਸਾਡੇ ਕੋਲ ਇਹ ਕੰਮ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਛੱਡਿਆ।'
ਉੱਥੇ ਹੀ, ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਡੈਮੋਕਰੇਟਸ ਨੂੰ ਮਹਾਭਿਓਗ ‘ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ।'
ਇਸ ਤੋਂ ਪਹਿਲਾਂ ਮੰਗਲਾਵਰ ਨੂੰ ਜਾਰੀ ਹੋਈ ਇਕ ਰਿਪੋਰਟ ਮੁਤਾਬਕ, ਰਾਸ਼ਟਰਪਤੀ ਟਰੰਪ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ ਅਤੇ 2020 ਵਿੱਚ ਦੁਬਾਰਾ ਚੋਣ ਕਰਵਾਉਣ ਲਈ ਵਿਦੇਸ਼ੀ ਸਰਕਾਰ ਦੇ ਦਖ਼ਲਅੰਦਾਜੀ ਨੂੰ ਪ੍ਰੇਰਿਤ ਕਰ ਕੇ ਦੇਸ਼ ਦੀ ਕੌਮੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਹੈ।
ਟਰੰਪ ਦੇ ਵਿਰੁੱਧ ਮਹਾਂਭਿਓਗ ਲਈ ਬਹੁਤ ਸਾਰੇ ਸਬੂਤ ਹਨ। ਮਹਾਂਭਿਓਗ ਦੀ ਜਾਂਚ ਕਰ ਰਹੀ ਅਮਰੀਕੀ ਸੰਸਦ ਦੀ ਖੁਫ਼ੀਆ ਸਮਿਤੀ ਮੁਤਾਬਕ, ਰਿਪਬਲੀਕਨ ਪਾਰਟੀ ਨੇ ਨੇਤਾ (ਰਾਸ਼ਟਰਪਤੀ ਟਰੰਪ) ਨੇ 2020 ਵਿਚ ਆਪਣੀ ਮੁੜ ਚੋਣ ਵਿਚ ਯੂਕ੍ਰੇਨ ਦੀ ਮਦਦ ਕਰਨ ਲਈ ਰਾਸ਼ਟਰੀ ਹਿੱਤਾਂ ਤੋਂ ਪਰੇ ਨਿਜੀ ਰਾਜਨੀਤਿਕ ਹਿੱਤਾਂ 'ਤੇ ਧਿਆਨ ਕੇਂਦ੍ਰਤ ਕੀਤਾ।
ਇਹ ਵੀ ਪੜ੍ਹੋ: ਹੈਦਰਾਬਾਦ ਦਿਸ਼ਾ ਗੈਂਗਰੇਪ ਤੇ ਕਤਲ ਮਾਮਲੇ ਦੇ ਚਾਰੋਂ ਦੋਸ਼ੀਆਂ ਦਾ ਐਨਕਾਉਂਟਰ