ਪੰਜਾਬ

punjab

ETV Bharat / international

ਅਮਰੀਕਾ 'ਚ ਸਿੱਖ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਹੋਵੇਗਾ ਡਾਕਘਰ ਦਾ ਨਾਂਅ - name of the post office in the United States

ਹਿਊਸਟਨ ਦੇ ਇੱਕ ਡਾਕ ਘਰ ਦਾ ਨਾਂਅ ਸਿੱਖ ਅਧਿਕਾਰੀ ਦੇ ਨਾਂਅ 'ਤੇ ਰੱਖਣ ਦੇ ਬਿੱਲ ਨੂੰ ਅਮਰੀਕੀ ਉੱਚ ਸਦਨ ਨੇ ਮਨਜ਼ੂਰੀ ਦੇ ਦਿੱਤੀ ਹੈ। ਦੱਸ਼ ਦਈਏ ਹੁਣ ਇਹ ਬਿੱਲ ਨੂੰ ਰਾਸ਼ਟਰਪਤੀ ਦੇ ਦਸਤਖ਼ਤ ਲਈ ਵਾਇਟ ਹਾਉਸ ਭੇਜਿਆ ਜਾਵੇਗਾ।

ਅਮਰੀਕਾ 'ਚ ਸਿੱਖ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਹੋਵੇਗਾ ਡਾਕਘਰ ਦਾ ਨਾਂਅ
ਅਮਰੀਕਾ 'ਚ ਸਿੱਖ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਹੋਵੇਗਾ ਡਾਕਘਰ ਦਾ ਨਾਂਅ

By

Published : Dec 6, 2020, 7:52 AM IST

ਵਾਸ਼ਿੰਗਟਨ: ਹਿਊਸਟਨ ਦੇ ਇੱਕ ਡਾਕ ਘਰ ਦਾ ਨਾਂਅ ਸਿੱਖ ਅਧਿਕਾਰੀ ਦੇ ਨਾਂਅ 'ਤੇ ਰੱਖਣ ਦੇ ਬਿੱਲ ਨੂੰ ਅਮਰੀਕੀ ਉੱਚ ਸਦਨ ਨੇ ਮਨਜ਼ੂਰੀ ਦੇ ਦਿੱਤੀ ਹੈ। ਦੱਸ਼ ਦਈਏ ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਦੇ ਦਸਤਖ਼ਤ ਲਈ ਵਾਇਟ ਹਾਉਸ ਭੇਜਿਆ ਜਾਵੇਗਾ।

ਸੰਦੀਪ ਸਿੰਘ ਧਾਲੀਵਾਲ

ਬੀਤੇ ਸਾਲ ਰੋਜ਼ਾਨਾ ਦੀ ਜਾਂਚ ਲਈ ਵਾਹਨ ਰੋਕਣ 'ਤੇ ਡਾਕਘਰ ਦੇ ਕੋਲ ਗੋਲੀ ਮਾਰ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਸੜਕ 'ਤੇ ਮੌਜੂਦ ਡਾਕਘਰ ਦਾ ਨਾਂਅ ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕਘਰ ਦੇ ਬਿੱਲ਼ ਨੂੰ ਉੱਚ ਸਦਨ ਨੇ ਮਨਜ਼ੂਰੀ ਦੇ ਦਿੱਤੀ ਹੈ।

ਸੰਦੀਪ ਸਿੰਘ ਧਾਲੀਵਾਲ 2015 'ਚ ਹੈਰਿਸ ਕਾਊਂਟੀ 'ਚ ਕੰਮ ਕਰ ਰਹੇ ਪਹਿਲੇ ਸਿੱਖ ਅਮਰੀਕੀ ਸੀ, ਜਿਨ੍ਹਾਂ ਨੂੰ ਪਗੜੀ ਦੇ ਨਾਲ ਕੰਮ ਕਰਨ ਦੇ ਨੀਤੀਗਤ ਫੈਸਲੇ ਤਹਿਤ ਨੌਕਰੀ ਮਿਲੀ ਸੀ।

ਰਾਸ਼ਟਰਪਤੀ ਦੇ ਹੋਣੇ ਦਸਤਖ਼ਤ

ਇਹ ਬਿੱਲ ਹੇਠਲੇ ਸਦਨ 'ਚ ਵੀ ਬਹੁਮਤ ਨਾਲ ਪਾਸ ਹੋਇਆ ਸੀ ਤੇ ਇਸ 'ਤੇ ਰਾਸ਼ਟਰਪਤੀ ਦੇ ਦਸਤਖ਼ਤ ਬਾਕੀ ਹੈ। ਉਸ ਲਈ ਇਹ ਬਿੱਲ ਵਾਇਟ ਹਾਉਸ ਭੇਜਿਆ ਗਿਆ ਹੈ।

ABOUT THE AUTHOR

...view details